7.7 C
Toronto
Sunday, May 24, 2026
spot_img
Homeਪੰਜਾਬਕਾਂਗਰਸ ਦੀ ਸਟੇਜ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ...

ਕਾਂਗਰਸ ਦੀ ਸਟੇਜ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਕਿਹਾ ਗਿਆ

6ਚੀਚੀ ਉਗਲੀ ਨੂੰ ਖੂਨ ਲਗਾ ਕਿ ਕੋਈ ਸ਼ਹੀਦ ਨਹੀ ਬਣ ਜਾਂਦਾ : ਮਨਪ੍ਰੀਤ ਸਿੰਘ ਬਾਦਲ
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼
ਕੌਮੀ ਤਿਉਹਾਰ ਹੋਲਾ ਮਹੱਲਾ ਮੇਲੇ ਮੌਕੇ ਕਾਂਗਰਸ ਪਾਰਟੀ ਵੱਲੋਂ ਵੀ ਭਰਵੀਂ ਕਾਨਫਰੰਸ ਕੀਤੀ ਗਈ। ਕਾਨਫਰੰਸ ਵਿਚ ਪੁੱਜੇ ਆਗੂਆਂ ਨੇ ਅਕਾਲੀ ਸਰਕਾਰ ‘ਤੇ ਤਾਬੜਤੋੜ ਹਮਲੇ ਕੀਤੇ ਪਰ ਫਿਰ ਵੀ ਕਾਨਫਰੰਸ ਵਿਚ ਸੀਨੀਅਰ ਕਾਂਗਰਸੀ ਆਗੂਆਂ ਦੀ ਗੈਰਹਾਜ਼ਰੀ ਰੜਕਦੀ ਰਹੀ। ਇਸ ਕਾਨਫਰੰਸ ਵਿਚ ਬੀਬੀ ਅੰਬਿਕਾ ਸੋਨੀ , ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੋਰ ਭੱਠਲ, ਪ੍ਰਤਾਪ ਸਿੰਘ ਬਾਜਵਾ ਦੀ ਲੋਕਾਂ ਨੂੰ ਕਾਨਫਰੰਸ ਦੇ ਅਖੀਰ ਤੱਕ ਉਡੀਕ ਰਹੀ।
ਇਸ ਮੌਕੇ ‘ਤੇ ਇਕੱਠ ਨੇ ਮਨਪ੍ਰੀਤ ਸਿੰਘ ਬਾਦਲ ਦੀ ਸਪੀਚ ਬੜੇ ਗੌਰ ਤੇ ਧਿਆਨ ਨਾਲ ਸੁਣੀ। ਅਕਾਲੀ ਦਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਪਾਣੀਆਂ ਦੇ ਰਾਖੇ ਦਾ ਖਿਤਾਬ ਦੇ ਕਿ ਸਨਮਾਨ ਦੇਣ ‘ਤੇ ਆਪਣਾ ਪ੍ਰਤੀਕਰਮ ਪਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਚੀਚੀ ਉਗਲੀ ਨੂੰ ਖੁਨ ਲਗਾ ਕਿ ਕੋਈ ਸ਼ਹੀਦ ਨਹੀ ਬਣ ਜਾਂਦਾ । ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੇਕਰ ਅਜਿਹਾ ਚਾਹੁੰਦੇ ਹਨ ਤਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕਿ ਜਿਤਾਉਣ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣ ਵਿਚ ਆਪਣਾ ਅਹਿਮ ਯੋਗਦਾਨ ਪਾਉਣ ।

RELATED ARTICLES
POPULAR POSTS