ਹਰਜੀਤ ਮਸੀਹ ਖਿਲਾਫ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਹੋਇਆ ਦਰਜ
ਗੁਰਦਾਸਪੁਰ/ਬਿਊਰੋ ਨਿਊਜ਼
ਇਰਾਕ ਵਿੱਚ ਆਈ ਐਸ ਆਈ ਐਸ ਦੀ ਚੁੰਗਲ ਤੋਂ ਬਚ ਕੇ ਆਏ ਪੰਜਾਬੀ ਨੌਜਵਾਨ ਹਰਜੀਤ ਮਸੀਹ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਰਜੀਤ ਮਸੀਹ ਖਿਲਾਫ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਹੋਇਆ ਹੈ।
ਜ਼ਿਕਰਯੋਗ ਹੈ ਕਿ ਹਰਜੀਤ ਨੇ ਦਾਅਵਾ ਕੀਤਾ ਸੀ ਕਿ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ 39 ਭਾਰਤੀਆਂ ਨੂੰ ਮਾਰ ਦਿੱਤਾ ਹੈ ਤੇ ਉਹ ਇਕੱਲਾ ਹੀ ਬਚ ਕੇ ਆਇਆ ਹੈ। ਦੂਜੇ ਪਾਸੇ ਭਾਰਤ ਸਰਕਾਰ ਇਸ ਦਾਅਵੇ ਨੂੰ ਖਾਰਜ ਕਰ ਕਹਿ ਰਹੀ ਹੈ ਕਿ ਸਾਰੇ ਭਾਰਤੀ ਸੁਰੱਖਿਅਤ ਹਨ। ਜੂਨ 2014 ਵਿੱਚ ਇਰਾਕ ਦੇ ਮੌਸੂਲ ਵਿੱਚ ਭਾਰਤੀਆਂ ਨੂੰ ਇਸਲਾਮਿਕ ਸਟੇਟ ਨੇ ਅਗਵਾ ਕਰ ਲਿਆ ਸੀ। ਇਨ੍ਹਾਂ 39 ਭਾਰਤੀਆਂ ਵਿੱਚੋਂ ਨੌਂ ਦੇ ਪਰਿਵਾਰਾਂ ਨੇ ਹੀ ਹਰਜੀਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।
ਇਰਾਕ ਵਿਚ ਅਗਵਾ ਹੋਏ ਨੌਜਵਾਨਾਂ ਦੇ ਨੌਂ ਪਰਿਵਾਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਹਰਜੀਤ ਦੇ ਕਹਿਣ ‘ਤੇ ਹੀ ਆਪਣੇ ਪੁੱਤਰਾਂ ਨੂੰ ਇਰਾਕ ਭੇਜਿਆ ਸੀ। ਦੁਬਈ ਵਿੱਚ ਰਹਿਣ ਵਾਲਾ ਹਰਜੀਤ ਦਾ ਫੁੱਫੜ ਉਨ੍ਹਾਂ ਦਾ ਟਰੈਵਲ ਏਜੰਟ ਸੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਹਰਜੀਤ ਮੁੜ ਇਰਾਕ ਜਾਣ ਦੀ ਫਿਰਾਕ ਵਿੱਚ ਹੈ ਤੇ ਉਸ ਨੂੰ ਰੋਕਿਆ ਜਾਏ।
Check Also
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ
ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਬਣੇ ਸਨ ਐਸਜੀਪੀਸੀ ਦੇ ਪ੍ਰਧਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …