-3 C
Toronto
Tuesday, February 3, 2026
spot_img
HomeਕੈਨੇਡਾFrontਸਰਕਾਰੀ ਬੱਸਾਂ ਨੇ ਢੋਏ ਆਮ ਆਦਮੀ ਪਾਰਟੀ ਦੇ ਵਰਕਰ

ਸਰਕਾਰੀ ਬੱਸਾਂ ਨੇ ਢੋਏ ਆਮ ਆਦਮੀ ਪਾਰਟੀ ਦੇ ਵਰਕਰ

ਲੋਕ ਅੱਡਿਆਂ ਵਿੱਚ ਉਡੀਕਦੇ ਰਹੇ ਲਾਰੀਆਂ; ਪ੍ਰਾਈਵੇਟ ਬੱਸ ਮਾਲਕਾਂ ਦੀ ਰਹੀ ਚਾਂਦੀ


ਚੰਡੀਗੜ੍ਹ/ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟਿਆਲਾ ਵਿੱਚ ‘ਤੰਦਰੁਸਤ ਪੰਜਾਬ ਰੈਲੀ’ ਵਿੱਚ ਸੂਬੇ ਭਰ ਵਿੱਚੋਂ ਸੋਮਵਾਰ ਨੂੰ ਸਾਰਾ ਦਿਨ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ‘ਆਪ’ ਵਰਕਰਾਂ ਨੂੰ ਢੋਣ ‘ਚ ਲੱਗੀਆਂ ਰਹੀਆਂ। ਇਸ ਦੌਰਾਨ ਸਰਕਾਰੀ ਬੱਸਾਂ ਦੇ ਕਾਫੀ ਰੂਟ ਰੱਦ ਹੋਣ ਕਾਰਨ ਸਵਾਰੀਆਂ ਅੱਡਿਆਂ ਵਿੱਚ ਖੜ੍ਹੀਆਂ ਖੁਆਰ ਹੁੰਦੀਆਂ ਰਹੀਆਂ ਅਤੇ ਸਰਕਾਰੀ ਬੱਸਾਂ ਦੀ ਘਾਟ ਕਾਰਨ ਪ੍ਰਾਈਵੇਟ ਬੱਸ ਮਾਲਕਾਂ ਦੀ ਚਾਂਦੀ ਰਹੀ। ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਕਰਨ ਦੀ ਸਹੂਲਤ ਲੈਣ ਵਾਲੀਆਂ ਮਹਿਲਾਵਾਂ ਨੂੰ ਵੀ ਕਿਰਾਇਆ ਦੇ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ।

 

RELATED ARTICLES
POPULAR POSTS