5.2 C
Toronto
Thursday, November 12, 2026
spot_img
HomeਕੈਨੇਡਾFrontਪੱਛਮੀ ਏਸ਼ੀਆ ਸੰਕਟ ਦੇ ਬਾਵਜੂਦ ਖਾਦ ਸਬਸਿਡੀ ’ਚ 64% ਦਾ ਵਾਧਾ ਇਤਿਹਾਸਕ...

ਪੱਛਮੀ ਏਸ਼ੀਆ ਸੰਕਟ ਦੇ ਬਾਵਜੂਦ ਖਾਦ ਸਬਸਿਡੀ ’ਚ 64% ਦਾ ਵਾਧਾ ਇਤਿਹਾਸਕ ਕਦਮ: ਕੇਵਲ ਸਿੰਘ ਢਿੱਲੋਂ

ਪੱਛਮੀ ਏਸ਼ੀਆ ਸੰਕਟ ਦੇ ਬਾਵਜੂਦ ਖਾਦ ਸਬਸਿਡੀ ’ਚ 64% ਦਾ ਵਾਧਾ ਇਤਿਹਾਸਕ ਕਦਮ: ਕੇਵਲ ਸਿੰਘ ਢਿੱਲੋਂ
ਕੇਂਦਰ ਨੇ ਹੁਣ ਤੱਕ ਪੰਜਾਬ ਦੇ ਕਿਸਾਨਾਂ ਨੂੰ 1,50,000 ਕਰੋੜ ਰੁਪਏ ਦੀ ਖਾਦ ਸਬਸਿਡੀ ਦਾ ਦਿੱਤਾ ਸਿੱਧਾ ਲਾਭ: ਢਿੱਲੋਂ
ਚੰਡੀਗੜ੍ਹ, 12 ਨਵੰਬਰ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਾੜੀ 2026-27 ਸੀਜ਼ਨ (1 ਅਕਤੂਬਰ 2026 ਤੋਂ 31 ਮਾਰਚ 2027) ਲਈ ਫ਼ਾਸਫ਼ੇਟਿਕ ਅਤੇ ਪੋਟਾਸ਼ਿਕ ਖਾਦਾਂ ਵਾਸਤੇ 62,370.02 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਮੰਡਲ ਦਾ ਤਹਿ-ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਾੜੀ ਸੀਜ਼ਨ ਦੇ 37,952.29 ਕਰੋੜ ਰੁਪਏ ਦੇ ਮੁਕਾਬਲੇ 24,417.73 ਕਰੋੜ ਰੁਪਏ ਦੇ ਵਾਧੇ ਨਾਲ ਇਹ 64.3 ਫ਼ੀਸਦੀ ਦੀ ਇਤਿਹਾਸਕ ਪਹਿਲਕਦਮੀ ਹੈ, ਜੋ ਕੇਂਦਰ ਸਰਕਾਰ ਦੀ ਕਿਸਾਨ-ਹਿਤੈਸ਼ੀ ਸੋਚ ਦਾ ਪ੍ਰਤੱਖ ਪ੍ਰਮਾਣ ਹੈ।

ਕੌਮਾਂਤਰੀ ਸੰਕਟ ਦੇ ਬਾਵਜੂਦ ਕਿਸਾਨਾਂ ਨੂੰ ਮਹਿੰਗਾਈ ਤੋਂ ਬਚਾਅ
ਢਿੱਲੋਂ ਨੇ ਕਿਹਾ ਕਿ ਪੱਛਮੀ ਏਸ਼ੀਆ ਦੇ ਗੰਭੀਰ ਸੰਕਟ ਅਤੇ ਰੂਸ-ਯੂਕਰੇਨ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਖਾਦਾਂ ਅਤੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸ ਆਲਮੀ ਅਸਥਿਰਤਾ ਦੇ ਬਾਵਜੂਦ ਮੋਦੀ ਸਰਕਾਰ ਨੇ ਨਿਊਟ੍ਰੀਐਂਟ ਬੇਸਡ ਸਬਸਿਡੀ ਦਰਾਂ ਵਿੱਚ ਸੋਧ ਕਰਕੇ ਡੀਏਪੀ ਅਤੇ ਐਨਪੀਕੇਐਸ ਸਮੇਤ ਪੀ-ਐਂਡ-ਕੇ ਖਾਦਾਂ ਦੇ 28 ਗ੍ਰੇਡਾਂ ’ਤੇ ਸਾਰਾ ਵਾਧੂ ਵਿੱਤੀ ਬੋਝ ਖ਼ੁਦ ਚੁੱਕਿਆ ਹੈ। ਸਿੱਟੇ ਵਜੋਂ ਕੌਮਾਂਤਰੀ ਕੀਮਤਾਂ ਵਧਣ ਦੇ ਬਾਵਜੂਦ ਕਿਸਾਨਾਂ ਨੂੰ ਡੀਏਪੀ ਦੀ 50 ਕਿਲੋ ਦੀ ਬੋਰੀ ਪਹਿਲਾਂ ਵਾਂਗ ਹੀ 1,350 ਦੀ ਸਥਿਰ ਕੀਮਤ ’ਤੇ ਮਿਲਦੀ ਰਹੇਗੀ।

ਪੰਜਾਬ ਦੇ ਅੰਨਦਾਤੇ ਨੂੰ 1,50,000 ਕਰੋੜ ਰੁਪਏ ਦੀ ਖਾਦ ਸਬਸਿਡੀ ਦਾ ਲਾਭ
ਭਾਜਪਾ ਪੰਜਾਬ ਪ੍ਰਧਾਨ ਨੇ ਉਜਾਗਰ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਹੁਣ ਤੱਕ ਪੰਜਾਬ ਦੇ ਕਿਸਾਨਾਂ ਨੂੰ 1,50,000 ਕਰੋੜ (1.50 ਲੱਖ ਕਰੋੜ ਰੁਪਏ) ਦੀ ਖਾਦ ਸਬਸਿਡੀ ਦਾ ਸਿੱਧਾ ਲਾਭ ਪਹੁੰਚਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਣਕ ਅਤੇ ਹੋਰ ਹਾੜੀ ਫ਼ਸਲਾਂ ਦੀ ਬਿਜਾਈ ਮੌਕੇ ਇਹ 62,370 ਕਰੋੜ ਰੁਪਏ ਦਾ ਪੈਕੇਜ ਪੰਜਾਬ ਦੀ ਖੇਤੀਬਾੜੀ ਆਰਥਿਕਤਾ ਲਈ ਵੱਡੀ ਰਾਹਤ ਹੈ। ਢਿੱਲੋਂ ਨੇ ਪੰਜਾਬ ਦੀ ‘ਆਪ’ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਵੱਲੋਂ ਭੇਜੀ ਜਾ ਰਹੀ ਸਬਸਿਡੀ ਵਾਲੀ ਖਾਦ ਦੀ ਸਹਿਕਾਰੀ ਸਭਾਵਾਂ ਅਤੇ ਮੰਡੀਆਂ ਰਾਹੀਂ ਨਿਰਵਿਘਨ ਵੰਡ ਯਕੀਨੀ ਬਣਾਈ ਜਾਵੇ, ਤਾਂ ਜੋ ਸੂਬੇ ਵਿੱਚ ਕਾਲਾਬਾਜ਼ਾਰੀ, ਜਮ੍ਹਾਂਖੋਰੀ ਜਾਂ ਖਾਦ ਦੇ ਨਾਲ ਗ਼ੈਰ-ਜ਼ਰੂਰੀ ਵਸਤਾਂ ਦੀ ਜ਼ਬਰੀ ਟੈਗਿੰਗ ਕਰਕੇ ਕਿਸਾਨਾਂ ਦੀ ਲੁੱਟ ਨਾ ਹੋ ਸਕੇ।

RELATED ARTICLES
POPULAR POSTS