ਕਿਹਾ : ਰਾਜਸਥਾਨ ’ਚ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਦਿੱਤਾ ਫਰੀ ਸਕੀਮਾਂ ਦਾ ਭਰੋਸਾ
ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਐਲਾਨਾਂ ਦੇ ਨਾਮ ’ਤੇ ਵੋਟ ਦੇਣ ਦੀ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਅਪੀਲ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਨੇ ਰਾਹੁਲ ਗਾਂਧੀ ਦੀ ਅਪੀਲ ਨੂੰ ਚੋਣ ਨਿਯਮਾਂ ਦੀ ਉਲੰਘਣਾ ਦੱਸਦਿਆਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਅਤੇ ਉਨ੍ਹਾਂ ਦੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਭਾਜਪਾ ਨੇ ਰਾਜਸਥਾਨ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਉਨ੍ਹਾਂ ਵਿਚਾਰ ਚੋਣ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਰਾਹੁਲ ਨੇ ਅੱਜ ਸ਼ਨੀਵਾਰ 25 ਨਵੰਬਰ ਨੂੰ ਸ਼ੋਸਲ ਮੀਡੀਆ ਅਕਾਊਂਟ ’ਤੇ ਰਾਜਸਥਾਨ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਦੇ ਨਾਲ-ਨਾਲ ਬੜੇ ਐਲਾਨਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਨ੍ਹਾਂ ’ਚ ਰਾਜਸਥਾਨ ਚੁਣੇਗਾ ਮੁਫ਼ਤ ਇਲਾਜ, ਰਾਜਸਥਾਨ ਚੁਣੇਗਾ ਸਸਤਾ ਗੈਸ ਸਿਲੰਡਰ, ਰਾਜਸਥਾਨ ਚੁਣੇਗਾ ਵਿਆਜ਼ ਮੁਕਤ ਖੇਤੀ ਕਰਜ਼, ਰਾਜਸਥਾਨ ਚੁਣੇਗਾ ਅੰਗਰੇਜੀ ਸਿੱਖਿਆ, ਰਾਜਸਥਾਨ ਚੁਣੇ ਓਪੀਐਸ, ਰਾਜਸਥਾਨ ਚੁਣੇਗਾ ਜਾਤੀ ਜਨਗਣਨਾ ਆਦਿ ਐਲਾਨ ਦਾ ਜ਼ਿਕਰ ਕੀਤਾ ਗਿਆ ਹੈ। ਭਾਜਪਾ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ’ਚ ਤਰਕ ਦਿੱਤਾ ਹੈ ਕਿ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਕੋਈ ਵੀ ਆਗੂ ਜਨਤਕ ਰੂਪ ਨਾਲ ਪ੍ਰਚਾਰ ਨਹੀਂ ਕਰ ਸਕਦਾ। ਜਦਕਿ ਨਿਯਮ ਅਨੁਸਾਰ 1951 ਦੀ ਧਾਰਾ 126 ’ਚ ਇਸ ਦਾ ਜ਼ਿਕਰ ਕੀਤਾ ਗਿਆ ਹੈ ਕਿ ਪ੍ਰਚਾਰ ਬੰਦ ਹੋਣ ਤੋਂ ਬਾਅਦ ਟੀਵੀ, ਰੇਡਿਓ ਅਤੇ ਸ਼ੋਸ਼ਲ ਮੀਡੀਆ ’ਤੇ ਪ੍ਰਚਾਰ ਨਹੀਂ ਕੀਤਾ ਜਾ ਸਕਦਾ।