8.1 C
Toronto
Saturday, May 2, 2026
spot_img
HomeਕੈਨੇਡਾFrontਚੰਡੀਗੜ੍ਹ ਦੀ ਜਨਤਾ ਦਾ ਇੱਕ-ਇੱਕ ਰੁਪਈਆ ਪਵਿੱਤਰ : ਮੇਅਰ ਸੌਰਭ ਜੋਸ਼ੀ

ਚੰਡੀਗੜ੍ਹ ਦੀ ਜਨਤਾ ਦਾ ਇੱਕ-ਇੱਕ ਰੁਪਈਆ ਪਵਿੱਤਰ : ਮੇਅਰ ਸੌਰਭ ਜੋਸ਼ੀ

ਚੰਡੀਗੜ੍ਹ/ਬਿਊਰੋ ਨਿਊਜ਼

ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ (ਸੀਐਸਸੀਐਲ) ਨਾਲ ਜੁੜੇ ਕਰੀਬ 116.84 ਕਰੋੜ ਰੁਪਏ ਦੇ ਕਥਿਤ ‘ਘੋਸਟ’ ਫਿਕਸਡ ਡਿਪਾਜ਼ਿਟ ਬਾਰੇ ਮੀਡੀਆ ਵਿਚ ਪ੍ਰਕਾਸ਼ਿਤ ਖਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਤੁਰੰਤ ਜਾਂਚ ਅਤੇ ਵਿਸਥਾਰ ਪੂਰਵਕ ਐਕਸ਼ਨ ਟੇਕਨ ਰਿਪੋਰਟ ਮੰਗੀ ਹੈ। ਮੇਅਰ ਸੌਰਭ ਜੋਸ਼ੀ ਨੇ ਕਿਹਾ ਹੈ ਕਿ ਮੀਡੀਆ ਰਿਪੋਰਟਾਂ ਮੁਤਾਬਕ ਮਾਰਚ-ਅਪ੍ਰੈਲ 2025 ਦੌਰਾਨ ਕਰੀਬ 116.84 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਸਬੰਧਤ ਬੈਂਕ ਦੇ ਅਧਿਕਾਰਕ ਰਿਕਾਰਡ ਵਿਚ ਦਰਜ ਨਹੀਂ ਹੋਈ, ਜੋ ਕਿ ਵਿੱਤੀ ਨਿਗਰਾਨੀ, ਜਵਾਬਦੇਹੀ ਅਤੇ ਜਨਤਕ ਧਨ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਮੇਅਰ ਨੇ ਕਿਹਾ ਕਿ ਚੰਡੀਗੜ੍ਹ ਦੇਸ਼ ਭਰ ਵਿਚ ਪਾਰਦਰਸ਼ੀ ਪ੍ਰਸ਼ਾਸ਼ਨ ਅਤੇ ਸਾਫ ਸੁਥਰੇ ਸ਼ਾਸ਼ਨ ਲਈ ਜਾਣਿਆ ਜਾਂਦਾ ਹੈ। ਇਸ ਲਈ ਇੰਨੀ ਵੱਡੀ ਰਕਮ ਨਾਲ ਜੁੜੇ ਕਿਸੇ ਵੀ ਮਾਮਲੇ ਦੀ ਪੂਰੀ ਪਾਰਦਸ਼ਤਾ, ਗੰਭੀਰਤਾ ਅਤੇ ਤੁਰੰਤ ਕਾਰਵਾਈ ਨਾਲ ਜਾਂਚ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨਗਰ ਨਿਗਮ ਤੇ ਸਬੰਧਿਤ ਅਧਿਕਾਰੀਆਂ ਨੂੰ ਜਾਂਚ ਏਜੰਸੀਆਂ ਨੂੰ ਪੂਰਨ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਕਿ ਸੱਚਾਈ ਜਲਦ ਸਾਹਮਣੇ ਆ ਸਕੇ।

RELATED ARTICLES
POPULAR POSTS