21.4 C
Toronto
Sunday, August 30, 2026
spot_img
HomeਕੈਨੇਡਾFrontਡੀ.ਕੇ. ਸ਼ਿਵ ਕੁਮਾਰ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਹੋਣਗੇ

ਡੀ.ਕੇ. ਸ਼ਿਵ ਕੁਮਾਰ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਹੋਣਗੇ

ਡੀ.ਕੇ. ਸ਼ਿਵ ਕੁਮਾਰ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਹੋਣਗੇ
ਸਹੁੰ ਚੁੱਕ ਸਮਾਗਮ ਅਗਲੇ ਹਫਤੇ ਸੰਭਵ – ਸਿੱਧਾਰਮਈਆ ਦਾ ਅਸਤੀਫਾ ਹੋਇਆ ਮਨਜੂਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਦਾ ਅਸਤੀਫਾ ਮਨਜੂਰ ਕਰ ਲਿਆ ਗਿਆ ਹੈ। ਅੱਜ ਸ਼ੁੱਕਰਵਾਰ ਨੂੰ ਬੈਂਗਲੁਰੂ ਪਹੁੰਚੇ ਰਾਜਪਾਲ ਥਾਵਰ ਚੰਦ ਗਹਿਲੋਤ ਨੇ ਨੋਟੀਫਿਕੇਸ਼ਨ ਜਾਰੀ ਕੀਤਾ। ਹੁਣ ਮੌਜੂਦਾ ਡਿਪਟੀ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਹੋਣਗੇ, ਉਦੋਂ ਤੱਕ ਸਿੱਧਾਰਮਈਆ ਕਾਰਜਕਾਰੀ ਸੀਐਮ ਰਹਿਣਗੇ। ਇਸੇ ਦੌਰਾਨ ਅਸਤੀਫਾ ਦੇਣ ਤੋਂ ਬਾਅਦ ਸਿੱਧਾਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਦਿੱਲੀ ਪਹੁੰਚੇ। ਸਿੱਧਾਰਮਈਆ ਨੇ ਕਾਂਗਰਸ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨਾਲ ਵੀ ਗੱਲਬਾਤ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡੀ.ਕੇ. ਸ਼ਿਵ ਕੁਮਾਰ ਅਗਲੇ ਹਫਤੇ ਨਵੇਂ ਮੰਤਰੀਆਂ ਦੇ ਨਾਲ ਸੀਐਮ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਨਾਲ ਹੀ ਸਰਕਾਰ ਵਿਚ ਸਮਾਜਿਕ ਅਤੇ ਖੇਤਰੀ ਸੰਤੁਲਣ ਬਣਾਈ ਰੱਖਣ ਲਈ ਚਾਰ ਡਿਪਟੀ ਮੁੱਖ ਮੰਤਰੀ ਬਣਾਏ ਜਾ ਸਕਦੇ ਹਨ। ਇਸ ਤੋਂ ਪਹਿਲਾਂ ਕਾਂਗਰਸ ਹਾਈ ਕਮਾਨ ਦੇ ਨਿਰਦੇਸ਼ ’ਤੇ ਸਿੱਧਾਰਮਈਆ ਨੇ ਲੰਘੇ ਕੱਲ੍ਹ 28 ਮਈ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

RELATED ARTICLES
POPULAR POSTS