11 ਵਿਅਕਤੀਆਂ ਦੀ ਹੋਈ ਮੌਤ, 38 ਤੋਂ ਜ਼ਿਆਦਾ ਹੋਏ ਜ਼ਖਮੀ
ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਨਾਸਿਕ ’ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਬੱਸ ਅਤੇ ਟਰੱਕ ਦਰਮਿਆਨ ਟੱਕਰ ਹੋ ਗਈ। ਦੋਵੇਂ ਵਾਹਨਾਂ ਦੇ ਆਪਸ ਵਿਚ ਟਕਰਾਉਣ ਤੋਂ ਬਾਅਦ ਬੱਸ ਨੂੰ ਭਿਆਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਬੱਸ ਬੁਰੀ ਤਰ੍ਹਾਂ ਜਲਣ ਲੱਗੀ। ਜਦੋਂਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿਚ 50 ਵਿਅਕਤੀ ਸਵਾਰ ਦੱਸੇ ਜਾ ਰਹੇ ਹਨ। ਜਿਨ੍ਹਾਂ ਵਿਚੋਂ 11 ਵਿਅਕਤੀਆਂ ਦੇ ਜਿੰਦਾ ਸੜਨ ਕਾਰਨ ਮੌਤ ਹੋ ਗਈ ਜਦਕਿ 38 ਵਿਅਕਤੀਆਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਈ ਵਿਅਕਤੀਆਂ ਨੇ ਬੱਸ ਵਿਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਹ ਘਟਨਾ ਸਵੇਰੇ 4:30 ਵਜੇ ਵਾਪਰੀ। ਇਹ ਭਿਆਨਕ ਹਾਦਸਾ ਨਾਸਿੰਗ-ਔਰੰਗਾਬਾਦ ਰੂਟ ’ਤੇ ਵਾਪਰਿਆ। ਬੱਸ ਚਿੰਤਮਣੀ ਟਰੈਵਲ ਕੰਪਨੀ ਦੀ ਸੀ। ਪੁਲਿਸ ਅਧਿਕਾਰੀ ਅਮੋਲ ਤਾਂਬੇ ਵੱਲੋਂ ਇਸ ਹਾਦਸੇ ਸਬੰਧੀ ਜਾਣਕਾਰੀ ਦਿੱਤੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਭਿਆਨਕ ਹਾਦਸੇ ਦੌਰਾਨ ਮਾਰੇ ਵਿਅਕਤੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੌਰਾਨ ਜ਼ਖਮੀ ਹੋਏ ਸਾਰੇ ਵਿਅਕਤੀਆਂ ਦੇ ਇਲਾਜ਼ ਦਾ ਸਾਰਾ ਖਰਚਾ ਮਹਾਰਾਸ਼ਟਰ ਸਰਕਾਰ ਕਰੇਗੀ।
Check Also
ਕਰਨਾਟਕ ਵਿਧਾਨ ਸਭਾ ਲਈ ਕਾਂਗਰਸ ਨੇ ਉਮੀਦਵਾਰ ਐਲਾਨੇ
ਮਲਿਕਾ ਅਰਜੁਨ ਖੜਗੇ ਦੇ ਪੁੱਤਰ ਨੂੰ ਵੀ ਮਿਲੀ ਟਿਕਟ ਬੇਂਗਲੁਰੁ/ਬਿਊਰੋ ਨਿਊਜ਼ : 224 ਸੀਟਾਂ ਵਾਲੀ …