ਪੱਤਰਕਾਰ ਨਾਲ ਕੁੱਟਮਾਰ ਦੇ ਮਾਮਲੇ ’ਚ ਦਰਜ ਐਫਆਈਆਰ ਨੂੰ ਕੋਰਟ ਨੇ ਕੀਤਾ ਰੱਦ
ਮੁੰਬਈ/ਬਿਊਰੋ ਨਿਊਜ਼ : ਫ਼ਿਲਮ ਅਦਾਕਾਰ ਸਲਮਾਨ ਖਾਨ ਨੂੰ ਬੰਬੇ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਖਿਲਾਫ਼ ਦਰਜ ਇਕ ਮਾਮਲੇ ਨੂੰ ਅੱਜ ਖਾਰਜ ਕਰ ਦਿੱਤਾ। 2019 ’ਚ ਅੰਧੇਰੀ ਮੈਜਿਸਟ੍ਰੇਟ ਕੋਰਟ ਨੇ ਪੱਤਰਕਾਰ ਨਾਲ ਬਦਸਲੂਕੀ ਦੇ ਆਰੋਪ ਵਿਚ ਸਲਮਾਨ ਖਾਨ ਨੂੰ ਸੰਮਨ ਭੇਜਿਆ ਸੀ। ਜਿਸ ਦੇ ਖਿਲਾਫ਼ ਸਲਮਾਨ ਖਾਨ ਨੇ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਸੀ ਅਤੇ ਅੱਜ ਚਾਰ ਸਾਲ ਇਸ ਮਾਮਲੇ ’ਚ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਜਸਟਿਸ ਭਾਰਤੀ ਡਾਗਰੇ ਦੀ ਸਿੰਗਲ ਬੈਂਚ ਨੇ ਸਲਮਾਨ ਅਤੇ ਉਸ ਦੇ ਬਾਡੀਗਾਰਡ ਨਵਾਜ਼ ਸ਼ੇਖ ਦੀ ਸ਼ਿਕਾਇਤ ਨੂੰ ਸਵੀਕਾਰ ਕਰਦੇ ਹੋਏ ਪੂਰੇ ਮਾਮਲੇ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਹ ਮਾਮਲਾ ਚਾਰ ਸਾਲ ਪੁਰਾਣਾ ਹੈ ਜਦੋਂ ਸਲਮਾਨ ਖਾਨ ਸਾਈਕਲਿੰਗ ਕਰਨ ਦੇ ਲਈ ਮੁੰਬਈ ਦੀਆਂ ਸੜਕਾਂ ’ਤੇ ਨਿਕਲੇ ਸਨ ਅਤੇ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੇ ਪਰਸਨਲ ਬਾਡੀਗਾਰਡ ਵੀ ਦੌੜ ਰਹੇ ਸਨ। 24 ਅਪ੍ਰੈਲ 2019 ਨੂੰ ਜਦੋਂ ਉਹ ਫਿਰ ਸਾਈਕਲਿੰਗ ਕਰਨ ਲਈ ਨਿਕਲੇ ਤਾਂ ਇਕ ਪੱਤਰਕਾਰ ਅਸ਼ੋਕ ਪਾਂਡੇ ਨੇ ਉਨ੍ਹਾਂ ਦਾ ਵੀਡੀਓ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਲਮਾਨ ਖਾਨ ਅਤੇ ਉਸ ਦੇ ਬਾਡੀਗਾਰਡਾਂ ਵੱਲੋਂ ਪੱਤਰਕਾਰ ਨਾਲ ਕੁੱਟਮਾਰ ਅਤੇ ਬਦਸਲੂਕੀ ਕੀਤੀ ਸੀ, ਜਿਸ ਦੇ ਬਦਲੇ ਉਨ੍ਹਾਂ ਸਲਮਾਨ ਖਾਨ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ, ਜਿਸ ਨੂੰ ਅੱਜ ਬੰਬੇ ਹਾਈ ਕੋਰਟ ਨੇ ਰੱਦ ਕਰ ਦਿੱਤਾ।
Check Also
ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ
28 ਤੋਂ ਵੱਧ ਨਕਸਲੀ ਮਾਰੇ ਜਾਣ ਦੀ ਖਬਰ ਰਾਏਪੁਰ/ਬਿਊਰੋ ਨਿਊਜ਼ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ …