ਨਵੀਂ ਦਿੱਲੀ : ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵੇਂਦਰ ਗਾਇਕਵਾੜ ਵੱਲੋਂ ਏਅਰ ਇੰਡੀਆ ਦੇ ਕਰਮੀ ਦੇ ਜੁੱਤੀ ਮਾਰਨ ਨੂੰ ਲੈ ਕੇ ਉਸ ਖ਼ਿਲਾਫ਼ ਮਾਮਲਾ ਦਰਜ ਹੋਇਆ ਹੈ। ਮਹਾਰਾਸ਼ਟਰ ਦੇ ਓਸਮਾਨਾਬਾਦ ਤੋਂ ਸੰਸਦ ਮੈਂਬਰ ਗਾਇਕਵਾੜ ਏਅਰ ਇੰਡੀਆ ਦੀ ਫਲਾਈਟ ਰਾਹੀਂ ਪੁਣੇ ਤੋਂ ਦਿੱਲੀ ਆ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਸੰਸਦ ਮੈਂਬਰ ਨੂੰ ਗ਼ੁੱਸਾ ਇਸ ਕਰਕੇ ਆਇਆ ਕਿਉਂਕਿ ਉਸ ਨੂੰ ਬਿਜ਼ਨੈੱਸ ਕਲਾਸ ਦੀ ਥਾਂ ਇਕਨੋਮੀ ਕਲਾਸ ਵਿੱਚ ਬਿਠਾ ਦਿੱਤਾ ਗਿਆ ਸੀ। ਸੰਸਦ ਮੈਂਬਰ ਕੋਲ ਬਿਜ਼ਨੈੱਸ ਕਲਾਸ ਦਾ ਟਿਕਟ ਸੀ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਗਾਇਕਵਾੜ ਨੇ ਦਿੱਲੀ ਹਵਾਈ ਅੱਡੇ ਉੱਤੇ ਫਲਾਈਟ ਦੇ ਲੈਂਡ ਕਰਨ ਤੋਂ ਬਾਅਦ ਏਅਰ ਇੰਡੀਆ ਦੇ ਕਰਮਚਾਰੀ ਦੀ ਕੁੱਟਮਾਰ ਕੀਤੀ। ਗਾਇਕਵਾੜ ਨੂੰ ਆਪਣੀ ਇਸ ਹਰਕਤ ਦਾ ਕੋਈ ਪਛਤਾਵਾ ਵੀ ਨਹੀਂ ਹੈ। ਕੁੱਟਮਾਰ ਕਰਨ ਤੋਂ ਬਾਅਦ ਉਸ ਨੇ ਬਿਆਨ ਦਿੱਤਾ ਕਿ ਉਸ ਨੇ ਏਅਰ ਇੰਡੀਆ ਦੇ ਕਰਮਚਾਰੀ ਨੂੰ 25 ਵਾਰ ਜੁੱਤੀ ਮਾਰੀ। ਉਸ ਨੇ ਇਹ ਵੀ ਆਖਿਆ ਕਿ “ਜੇਕਰ ਮੇਰਾ ਜ਼ੋਰ ਚੱਲਦਾ ਤਾਂ ਇਸ ਕਰਮਚਾਰੀ ਨੂੰ ਅਸਮਾਨ ਤੋਂ ਹੇਠਾਂ ਸੁੱਟ ਦਿੰਦਾ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …