Breaking News
Home / ਭਾਰਤ / ਹਰਿਆਣਾ ‘ਚ ਸਕੂਟੀ ਸਵਾਰ ਨੂੰ ਨਵੇਂ ਟਰੈਫਿਕ ਨਿਯਮਾਂ ਤਹਿਤ ਲੱਗਾ 23 ਹਜ਼ਾਰ ਰੁਪਏ ਜੁਰਮਾਨਾ

ਹਰਿਆਣਾ ‘ਚ ਸਕੂਟੀ ਸਵਾਰ ਨੂੰ ਨਵੇਂ ਟਰੈਫਿਕ ਨਿਯਮਾਂ ਤਹਿਤ ਲੱਗਾ 23 ਹਜ਼ਾਰ ਰੁਪਏ ਜੁਰਮਾਨਾ

ਸਕੂਟੀ ਸਵਾਰ ਬੋਲਿਆ – ਸਕੂਟੀ ਦੀ ਕੀਮਤ ਸਿਰਫ 15 ਹਜ਼ਾਰ ਰੁਪਏ
ਗੁੜਗਾਵਾਂ/ਬਿਊਰੋ ਨਿਊਜ਼
ਹਰਿਆਣਾ ਦੇ ਗੁੜਗਾਵਾਂ ਵਿਚ ਇਕ ਸਕੂਟੀ ਸਵਾਰ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਲਈ 23 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮੋਟਰ ਵਾਹਨ (ਸੋਧ) ਬਿੱਲ 2019 ਦੇ ਕਾਨੂੰਨ ਲਾਗੂ ਹੋਣ ਤੋਂ ਬਾਅਦ ਇੰਨੇ ਵੱਡੇ ਜੁਰਮਾਨੇ ਦਾ ਇਹ ਪਹਿਲਾ ਮਾਮਲਾ ਹੈ। ਦਿਨੇਸ਼ ਮਦਾਨ ਨਾਮ ਦੇ ਜਿਸ ਵਿਅਕਤੀ ਦਾ ਚਲਾਨ ਕੱਟਿਆ ਗਿਆ, ਉਸਦਾ ਕਹਿਣਾ ਹੈ ਕਿ ਉਸਦੀ ਸਕੂਟੀ ਦੀ ਕੀਮਤ ਹੀ 15 ਹਜ਼ਾਰ ਰੁਪਏ ਹੈ। ਉਸਦੇ ਚਲਾਨ ਦੀ ਇਕ ਕਾਪੀ ਸ਼ੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਇਸ ਵਿਚ ਉਸ ‘ਤੇ ਹੈਲਮਟ ਨਾ ਪਹਿਨਣ, ਲਾਇਸੈਂਸ, ਰਜਿਸਟ੍ਰੇਸ਼ਨ, ਪ੍ਰਦੂਸ਼ਣ ਅਤੇ ਥਰਡ ਪਾਰਟੀ ਇੰਸੋਰੈਂਸ ਨਾ ਰੱਖਣ ਲਈ ਜੁਰਮਾਨਾ ਲਗਾਇਆ ਗਿਆ। ਧਿਆਨ ਰਹੇ ਕਿ ਪਹਿਲੀ ਸਤੰਬਰ ਤੋਂ ਦੇਸ਼ ਵਿਚ ਟਰੈਫਿਕ ਸਬੰਧੀ ਨਵੇਂ ਕਾਨੂੰਨ ਲਾਗੂ ਹੋ ਗਏ ਹਨ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਕਾਨੂੰਨ ਲਾਗੂ ਨਹੀਂ ਕੀਤੇ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …