9.4 C
Toronto
Thursday, September 24, 2026
spot_img
Homeਭਾਰਤਰਾਮ ਰਹੀਮ ਦੀਆਂ ਵਧਣਗੀਆਂ ਹੋਰ ਮੁਸ਼ਕਲਾਂ

ਰਾਮ ਰਹੀਮ ਦੀਆਂ ਵਧਣਗੀਆਂ ਹੋਰ ਮੁਸ਼ਕਲਾਂ

ਰਾਮ ਰਹੀਮ ਦੀਆਂ ਵਧਣਗੀਆਂ ਹੋਰ ਮੁਸ਼ਕਲਾਂਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਬਾਰੇ ਸੀਬੀਆਈ ਦੀ ਟੀਮ ਡੇਰਾ ਸਿਰਸਾ ਪਹੁੰਚੀ
ਸਿਰਸਾ/ਬਿਊਰੋ ਨਿਊਜ਼
ਬਲਾਤਕਾਰ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਡੇਰਾ ਮੁਖੀ ਵਿਰੁੱਧ ਆਪਣੇ ਸੇਵਾਦਾਰ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਛਾਣਬੀਣ ਕਰਨ ਲਈ ਸੀ.ਬੀ.ਆਈ. ਦੀ ਟੀਮ ਡੇਰਾ ਸਿਰਸਾ ਪਹੁੰਚੀ। ਟੀਮ ਆਪਣੇ ਨਾਲ ਗੁਰਮੀਤ ਰਾਮ ਰਹੀਮ ਦੇ ਡਰਾਈਵਰ ਰਹਿ ਚੁੱਕੇ ਖੱਟਾ ਸਿੰਘ ਨੂੰ ਵੀ ਲੈ ਕੇ ਗਈ।
ਸੀ.ਬੀ.ਆਈ. ਨੇ ਡੇਰਾ ਸਿਰਸਾ ਦੇ ਮੁੱਖ ਦਫਤਰ ਤੇ ਪੁਰਾਣੇ ਡੇਰੇ ਵਿੱਚ ਛਾਣਬੀਣ ਕੀਤੀ। ਟੀਮ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਸੀ.ਬੀ.ਆਈ. ਨੇ ਕੁਝ ਵਿਅਕਤੀਆਂ ਦੇ ਬਿਆਨ ਕਲਮਬੱਧ ਕੀਤੇ ਹਨ। ਇਸ ਦੇ ਨਾਲ ਹੀ ਸੀ.ਬੀ.ਆਈ. ਨੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ ਜਿਨ੍ਹਾਂ ਨੂੰ ਸ਼ਿਕਾਇਤਕਰਤਾ ਸਾਧੂਆਂ ਨੇ ਨਪੁੰਸਕ ਬਣਾਉਣ ਦੀ ਜਗ੍ਹਾ ਦੱਸਿਆ ਸੀ।

RELATED ARTICLES
POPULAR POSTS