13.8 C
Toronto
Saturday, September 12, 2026
spot_img
Homeਭਾਰਤਜੈਲਲਿਤਾ ਨੇ ਰਚਿਆ ਇਤਿਹਾਸ

ਜੈਲਲਿਤਾ ਨੇ ਰਚਿਆ ਇਤਿਹਾਸ

3-30-600x3396ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ
ਨਵੀਂ ਦਿੱਲੀ/ਬਿਊਰੋ ਨਿਊਜ਼
ਤਾਮਿਲਨਾਡੂ ਦੀ ਮੁੱਖ ਮੰਤਰੀ ਦੇ ਤੌਰ ‘ਤੇ ਜੈਲਲਿਤਾ ਨੇ 6ਵੀਂ ਵਾਰ ਸਹੁੰ ਚੁੱਕ ਕੇ ਇਤਿਹਾਸ ਸਿਰਜ ਦਿੱਤਾ ਹੈ। ਸੂਬੇ ਦੇ ਇਤਿਹਾਸ ਵਿਚ 32 ਸਾਲਾਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਕਿ ਕੋਈ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ ਵਿਚ ਆਈ ਹੈ। ਸਹੁੰ ਚੁੱਕ ਸਮਾਗਮ ਮਦਰਾਸ ਯੂਨੀਵਰਸਿਟੀ ਦੇ ਸੈਨਟੇਨੇਰੀ ਆਡੀਟੋਰੀਅਮ ਵਿਚ ਆਯੋਜਿਤ ਕੀਤਾ ਗਿਆ। ਰਾਜਪਾਲ ઠਕੇ. ਰੋਸੈਯਾ ਨੇ ਜੈਲਲਿਤਾ ਅਤੇ ਉਸ ਦੇ ਮੰਤਰੀ ਮੰਡਲ ਦੇ 28 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਜੈਲਲਿਤਾ ਦੀ ਪਾਰਟੀ ਅੰਨਾ ਡੀਐਮਕੇ ਨੇ 232 ਵਿੱਚੋਂ 134 ਸੀਟਾਂ ਜਿੱਤੀਆਂ ਹਨ।

RELATED ARTICLES
POPULAR POSTS