-5.9 C
Toronto
Friday, February 6, 2026
spot_img
Homeਭਾਰਤਕਰੋਨਾ ਵਾਇਰਸ ਨੇ ਦੁਨੀਆ ਨੂੰ ਛੇੜਿਆ ਕਾਂਬਾ

ਕਰੋਨਾ ਵਾਇਰਸ ਨੇ ਦੁਨੀਆ ਨੂੰ ਛੇੜਿਆ ਕਾਂਬਾ

ਵਿਸ਼ਵ ਭਰ ‘ਚ 1 ਲੱਖ 66 ਹਜ਼ਾਰ ਤੋਂ ਵੱਧ ਵਿਅਕਤੀਆਂ ਦੀ ਕਰੋਨਾ ਨੇ ਲਈ ਜਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਕਹਿਰ ਨੇ ਪੂਰੀ ਦੁਨੀਆ ਨੂੰ ਕੰਬਣ ਲਾ ਦਿੱਤਾ ਹੈ। ਵਿਸ਼ਵ ਭਰ ਆਉਂਦੇ ਦੇਸ਼ਾਂ ‘ਚੋਂ ਕੋਈ ਵੀ ਦੇਸ਼ ਕਰੋਨਾ ਵਾਇਰਸ ਦੀ ਲਪੇਟ ‘ਚ ਆਉਣ ਤੋਂ ਨਹੀਂ ਬਚ ਸਕਿਆ ਅਤੇ ਪੂਰੇ ਸੰਸਾਰ ਨੂੰ ਇਸ ਵਕਤ ਕਰੋਨਾ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਪੂਰੀ ਦੁਨੀਆ ਕਰੋਨਾ ਤੋਂ ਬਚਣ ਲਈ ਨਵੇਂ ਨਵੇਂ ਤਰੀਕੇ ਲੱਭਣ ‘ਚ ਲੱਗੀ ਹੋਈ ਪ੍ਰੰਤੂ ਕਿਸੇ ਦੀ ਵੀ ਆਸ ਨੂੰ ਕੋਈ ਬੂਰੀ ਪੈਂਦਾ ਨਜ਼ਰ ਨਹੀਂ ਆ ਰਿਹਾ ਅਤੇ ਕਰੋਨਾ ਵਾਇਰਸ ਦਾ ਕੋਈ ਤੋੜ ਨਹੀਂ ਲੱਭ ਰਿਹਾ। ਕਰੋਨਾ ਵਾਇਰਸ ਕਾਰਨ ਸੰਸਾਰ ਭਰ ਵਿਚ ਹੁਣ ਤੱਕ 1 ਲੱਖ 66 ਹਜ਼ਾਰ ਤੋਂ ਵੱਧ ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ 24 ਲੱਖ 26 ਹਜ਼ਾਰ ਤੋਂ ਵੱਧ ਵਿਅਕਤੀ ਅਜੇ ਵੀ ਇਸ ਦੀ ਜਕੜ ਹੇਠ ਹਨ। ਇਸ ਸਮੇਂ ਸੁਪਰ ਪਾਵਰ ਅਖਵਾਉਣ ਵਾਲੇ ਅਮਰੀਕਾ ਨੂੰ ਕਰੋਨਾ ਵਾਇਰਸ ਦੀ ਸਭ ਤੋਂ ਵੱਡੀ ਮਾਰ ਸਹਿਣੀ ਪੈ ਰਹੀ ਹੈ ਜਿੱਥੇ ਹੁਣ ਤੱਕ 40 ਹਜ਼ਾਰ ਤੋਂ ਵੱਧ ਵਿਅਕਤੀ ਜਾਨ ਗੁਆ ਚੁੱਕੇ ਹਨ ਹਨ। ਦੂਜੇ ਪਾਸੇ ਸਪੇਨ, ਇਟਲੀ, ਬ੍ਰਿਟੇਨ, ਜਰਮਨੀ ਬੁਰੀ ਤਰ੍ਹਾਂ ਕਰੋਨਾ ਦੀ ਮਾਰ ਹੇਠ ਆਏ ਹੋਏ ਹਨ ਜਿੱਥੇ ਕਰੋਨਾ ਦੇ ਚਲਦਿਆਂ ਹਜ਼ਾਰਾਂ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਦੂਜੇ ਪਾਸੇ ਪੂਰੇ ਭਾਰਤ ਭਰ ਵਿਚ ਲੌਕਡਾਊਨ ਦੇ ਚਲਦਿਆਂ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਭਾਰਤ ਵਿਚ ਵੀ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 18 ਹਜ਼ਾਰ ਦੇ ਨੇੜੇ ਅੱਪੜ ਚੁੱਕੀ ਹੈ ਜਦਕਿ 573 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ।

RELATED ARTICLES
POPULAR POSTS