24.3 C
Toronto
Tuesday, June 23, 2026
spot_img
Homeਭਾਰਤਮਸ਼ਹੂਰ ਸੰਗੀਤਕਾਰ ਵਾਜਿਦ ਖ਼ਾਨ ਦਾ ਦੇਹਾਂਤ

ਮਸ਼ਹੂਰ ਸੰਗੀਤਕਾਰ ਵਾਜਿਦ ਖ਼ਾਨ ਦਾ ਦੇਹਾਂਤ

ਸੋਗ ‘ਚ ਡੁੱਬਿਆ ਬਾਲੀਵੁੱਡ

ਮੁੰਬਈ/ਬਿਊਰੋ ਨਿਊਜ਼

ਮਸ਼ਹੂਰ ਸੰਗੀਤਕਾਰ ਭਰਾਵਾਂ ਦੀ ਜੋੜੀ ਸਾਜਿਦ-ਵਾਜਿਦ ‘ਚੋਂ ਵਾਜਿਦ ਖ਼ਾਨ ਦਾ ਮੁੰਬਈ ਦੇ ਇਕ ਹਸਪਤਾਲ ‘ਚ ਦੇਹਾਂਤ ਹੋ ਗਿਆ, ਉਹ 42 ਵਰ੍ਹਿਆਂ ਦੇ ਸਨ। ਲੰਘੀ ਦੇਰ ਰਾਤ ਮੁੰਬਈ ਦੇ ਹਸਪਤਾਲ ‘ਚ ਵਾਜਿਦ ਖ਼ਾਨ ਨੂੰ ਦਾਖਲ ਕਰਵਾਇਆ ਗਿਆ ਸੀ। ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਵਾਜਿਦ ਖ਼ਾਨ ਦੀ ਮੌਤ ਦੀ ਦੁਖਦਾਈ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ।ઠ ਸਾਜਿਦ-ਵਾਜਿਦ ਦੀ ਜੋੜੀ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਸੰਗੀਤ ਦਿੱਤਾ ਹੈ। ਸਲਮਾਨ ਖ਼ਾਨ ਦੀਆਂ ਜ਼ਿਆਦਾਤਰ ਫ਼ਿਲਮਾਂ ‘ਚ ਸਾਜਿਦ-ਵਾਜਿਦ ਦਾ ਹੀ ਸੰਗੀਤ ਰਿਹਾ ਹੈ।

RELATED ARTICLES
POPULAR POSTS