
ਆਉਂਦੀ 1 ਦਸੰਬਰ ਤੋਂ ਲਾਗੂ ਹੋਣਗੇ ਵਰਦੀ ਸਬੰਧੀ ਨਿਰਦੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਫੌਜ ਨੇ 2023 ਵਿਚ ਸੀਨੀਅਰ ਅਧਿਕਾਰੀਆਂ ਦੀਆਂ ਵਰਦੀਆਂ ਵਿਚ ਕੀਤੀਆਂ ਗਈਆਂ ਤਬਦੀਲੀਆਂ ਦੇ ਹੁਕਮ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਹ ਹੁਕਮ ਆਉਂਦੀ 1 ਦਸੰਬਰ ਤੋਂ ਲਾਗੂ ਹੋਵੇਗਾ। ਇਕ ਪੱਤਰ ਦੇ ਆਧਾਰ ’ਤੇ ਅੰਦਰੂਨੀ ਆਦੇਸ਼ ਦੇ ਅਨੁਸਾਰ, ਗੋਰਖਾ ਰਾਈਫਲਜ਼ ਦੇ ਜਨਰਲ ਆਪਣੀਆਂ ਵਿਲੱਖਣ ਟੋਪੀਆਂ ਦੁਬਾਰਾ ਪਹਿਨ ਸਕਣਗੇ। ਸੀਨੀਅਰ ਸਪੈਸ਼ਲ ਫੋਰਸਿਜ਼ ਅਧਿਕਾਰੀ ਮੈਰੂਨ ਬੇਰੇਟ ਪਹਿਨ ਸਕਣਗੇ ਅਤੇ ਬਖਤਰਬੰਦ ਰੈਜੀਮੈਂਟ ਅਧਿਕਾਰੀ ਕਾਲੇ ਬੇਰੇਟ ਪਹਿਨ ਸਕਣਗੇ। ਸੀਨੀਅਰ ਅਧਿਕਾਰੀ ਆਪਣੀਆਂ ਅਧਿਕਾਰਤ ਵਰਦੀਆਂ ਦੇ ਨਾਲ ਆਪਣੇ ਰਵਾਇਤੀ ਰੈਜੀਮੈਂਟਲ ਜਾਂ ਕੋਰ ਚਿੰਨ੍ਹ ਵੀ ਪਹਿਨ ਸਕਣਗੇ। ਇਹ ਬਦਲਾਅ ਬਿ੍ਰਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਅਧਿਕਾਰੀਆਂ ’ਤੇ ਲਾਗੂ ਹੁੰਦਾ ਹੈ। ਜ਼ਿਕਰਯੋਗ ਹੈ ਕਿ 2023 ਵਿਚ ਫੌਜ ਨੇ ਸੀਨੀਅਰ ਲੀਡਰਸ਼ਿਪ ਦੀ ਇਕੋ ਜਿਹੀ ਪਛਾਣ ਬਣਾਉਣ ਨੂੰ ਲੈ ਕੇ ਵਰਦੀ ਦੇ ਕਈ ਸਾਮਾਨ ਇਕੋ-ਜਿਹੇ ਕਰ ਦਿੱਤੇ ਸਨ। ਉਸ ਨੀਤੀ ਵਿਚ ਅਧਿਕਾਰੀਆਂ ਦੀਆਂ ਮੂਲ ਰੈਜੀਮੈਂਟਾਂ ਅਤੇ ਸੇਵਾ ਦੀ ਪਛਾਣ ਕਰਨ ਵਾਲੇ ਚਿੰਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।

