9 C
Toronto
Sunday, October 4, 2026
spot_img
HomeਕੈਨੇਡਾFrontਯੈਸ ਬੈਂਕ ਦਾ ਸ਼ੇਅਰ ਖਰੀਦਿਆ ਹੈ ਜਾਂ ਖਰੀਦਣ ਦਾ ਮਨ ਹੈ?

ਯੈਸ ਬੈਂਕ ਦਾ ਸ਼ੇਅਰ ਖਰੀਦਿਆ ਹੈ ਜਾਂ ਖਰੀਦਣ ਦਾ ਮਨ ਹੈ?

ਯੈਸ ਬੈਂਕ ਦਾ ਸ਼ੇਅਰ ਖਰੀਦਿਆ ਹੈ ਜਾਂ ਖਰੀਦਣ ਦਾ ਮਨ ਹੈ?
ਨਵੀਂ ਦਿੱਲੀ/ਬਿਊਰੋ ਨਿਊਜ਼
ਯੈਸ ਬੈਂਕ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਤਹਿਤ ਯੈਸ ਬੈਂਕ ਦੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਮੀਡੀਆ ਰਿਪੋਰਟਾਂ ਮੁਤਾਬਕ ਖਬਰ ਲਿਖੇ ਜਾਣ ਤੱਕ ਸ਼ੇਅਰ 1.25 ਫੀਸਦੀ ਵਧ ਕੇ 23 ਰੁਪਏ ’ਤੇ ਪਹੁੰਚ ਗਿਆ ਸੀ। ਪਿਛਲੇ ਇੱਕ ਸਾਲ ਵਿੱਚ ਸ਼ੇਅਰ ਨੇ ਕਰੀਬ 22 ਫੀਸਦੀ ਰਿਟਰਨ ਦਿੱਤਾ ਹੈ, ਜਦਕਿ ਇੱਕ ਮਹੀਨੇ ਵਿੱਚ ਇਸਦੀ ਕੀਮਤ ਕਰੀਬ 3 ਫੀਸਦੀ ਡਿੱਗੀ ਹੈ। ਜੇਕਰ ਤੁਸੀਂ ਯੈਸ ਬੈਂਕ ਦਾ ਸ਼ੇਅਰ ਖਰੀਦ ਰੱਖਿਆ ਹੈ ਜਾਂ ਇਸ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਸਿਰਫ ਸ਼ੇਅਰਾਂ ਦੀ ਤੇਜ਼ੀ ਦੇਖ ਕੇ ਫ਼ੈਸਲਾ ਨਾ ਕਰੋ। ਸੌਖੀ ਭਾਸ਼ਾ ਵਿੱਚ ਸਮਝੀਏ ਤਾਂ ਯੈਸ ਬੈਂਕ ਵਿਦੇਸ਼ੀ ਨਿਵੇਸ਼ਕਾਂ ਤੋਂ ਡਾਲਰਾਂ ਵਿੱਚ ਕਰਜ਼ਾ ਇਕੱਠਾ ਕਰਨਾ ਚਾਹੁੰਦਾ ਹੈ। ਇਸਦੇ ਬਦਲੇ ਬੈਂਕ ਨਿਵੇਸ਼ਕਾਂ ਨੂੰ ਬਾਂਡ ਦੇਵੇਗਾ, ਉਨ੍ਹਾਂ ’ਤੇ ਤੈਅ ਵਿਆਜ ਅਦਾ ਕਰੇਗਾ ਅਤੇ ਤਿੰਨ ਸਾਲ ਬਾਅਦ ਮੂਲ ਰਕਮ ਵਾਪਸ ਕਰੇਗਾ।

RELATED ARTICLES
POPULAR POSTS