ਦੁਸ਼ਿਅੰਤ ਚੌਟਾਲਾ ਬੋਲੇ – ਕਿਸਾਨ ਆਗੂ ਸਿਆਸਤ ਛੱਡ ਕੇ ਗੱਲਬਾਤ ਕਰਨ
ਸਿਰਸਾ/ਬਿਊਰੋ ਨਿਊਜ਼
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਬਾਰੇ ਹਰ ਵਰਗ ਚਿੰਤਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਖ਼ਤਮ ਹੋਣਾ ਚਾਹੀਦਾ ਹੈ ਅਤੇ ਇਸਦਾ ਹੱਲ ਗੱਲਬਾਤ ਨਾਲ ਹੀ ਨਿਕਲੇਗਾ। ਦੁਸ਼ਿਅੰਤ ਨੇ ਕਿਹਾ ਕਿ ਕਿਸਾਨ ਆਗੂ ਰਾਜਨੀਤੀ ਛੱਡ ਕੇ ਸਰਕਾਰ ਨਾਲ ਗੱਲਬਾਤ ਕਰਨ। ਉਹ ਸਿਰਸਾ ਵਿਖੇ ਆਪਣੇ ਨਿਵਾਸ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਵਾਰ ਦਾ ਬਜਟ ਇਤਿਹਾਸਕ ਹੋਵੇਗਾ ਤੇ ਸੂਬੇ ਨੂੰ ਕਈ ਨਵੀਆਂ ਸੌਗਾਤਾਂ ਮਿਲਣਗੀਆਂ।