ਬੰਬੇ ਹਾਈਕੋਰਟ ਨੇ ਮਾਮਲਾ ਰੱਦ ਕਰਨ ਦੀ ਅਪੀਲ ਕੀਤੀ ਖਾਰਜ
ਮੁੰਬਈ/ਬਿਊਰੋ ਨਿਊਜ਼
ਬੰਬੇ ਹਾਈਕੋਰਟ ਨੇ ਅਦਾਕਾਰਾ ਕੰਗਨਾ ਰਾਣੌਤ ਦੀ ਉਸ ਅਪੀਲ ਨੂੰ ਖਾਰਜ ਕਰ ਦਿੱਤਾ, ਜਿਸ ਵਿਚ ਉਸ ਨੇ ਜਾਵੇਦ ਅਖਤਰ ਵਲੋਂ ਦਰਜ ਕਰਵਾਏ ਅਪਰਾਧਿਕ ਮਾਣਹਾਨੀ ਕੇਸ ਨੂੰ ਰੱਦ ਕਰਾਉਣ ਦੀ ਮੰਗ ਕੀਤੀ ਸੀ ਅਤੇ ਹੁਣ ਕੰਗਨਾ ਖਿਲਾਫ ਅਪਰਾਧਿਕ ਮਾਮਲੇ ਵਿਚ ਕੇਸ ਚੱਲੇਗਾ। ਅਖਤਰ ਦੀ ਸ਼ਿਕਾਇਤ ’ਤੇ ਪੁਲਿਸ ਪਹਿਲਾਂ ਕੇਸ ਦਰਜ ਨਹੀਂ ਕਰ ਰਹੀ ਸੀ, ਫਿਰ ਉਨ੍ਹਾਂ ਅੰਧੇਰੀ ਮੈਟਰੋਪਾਲੀਟਿਨ ਮੈਜਿਸਟਰੇਟ ਕੋਲ ਅਪੀਲ ਕੀਤੀ ਸੀ। ਜਿਸ ਦੇ ਅਧਾਰ ’ਤੇ ਕੇਸ ਦਰਜ ਕੀਤਾ ਗਿਆ ਅਤੇ ਬਾਅਦ ਵਿਚ ਕੰਗਣਾ ਨੇ ਕੇਸ ਨੂੰ ਰੱਦ ਕਰਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਧਿਆਨ ਰਹੇ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਨੇ ਜਾਵੇਦ ਅਖਤਰ ’ਤੇ ਕਈ ਤਰ੍ਹਾਂ ਦੇ ਆਰੋਪ ਲਗਾਏ ਸਨ, ਜਿਸ ਤੋਂ ਬਾਅਦ ਗੀਤਕਾਰ ਅਖਤਰ ਨੇ ਕੰਗਣਾ ਖਿਲਾਫ ਮਾਨਹਾਣੀ ਦੇ ਕੇਸ ਦਰਜ ਕਰਵਾਇਆ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੰਗਨਾ ਨੇ ਕਿਸਾਨ ਅੰਦੋਲਨ ਸਬੰਧੀ ਵੀ ਵਿਵਾਦਤ ਬਿਆਨ ਦਿੱਤੇ ਸਨ, ਜਿਸ ਕਰਕੇ ਕੰਗਨਾ ਦਾ ਕਾਫੀ ਵਿਰੋਧ ਵੀ ਹੋਇਆ ਸੀ।