-3.1 C
Toronto
Tuesday, December 2, 2025
spot_img
Homeਭਾਰਤਗੁਜਰਾਤ ਵਿਧਾਨ ਸਭਾ 'ਚ ਜੰਮ ਕੇ ਹੋਇਆ ਹੰਗਾਮਾ

ਗੁਜਰਾਤ ਵਿਧਾਨ ਸਭਾ ‘ਚ ਜੰਮ ਕੇ ਹੋਇਆ ਹੰਗਾਮਾ

ਕਾਂਗਰਸੀ ਵਿਧਾਇਕ ਨੇ ਭਾਜਪਾ ਦੇ ਵਿਧਾਇਕ ਨੂੰ ਬੈਲਟ ਨਾਲ ਕੁੱਟਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਜਰਾਤ ਵਿਧਾਨ ਸਭਾ ਵਿੱਚ ਅੱਜ ਜੰਮ ਕੇ ਹੰਗਾਮਾ ਹੋਇਆ ਇਸਦਾ ਸ਼ਰਮਸਾਰ ਕਰਨ ਵਾਲਾ ਵੀਡੀਓ ਵੀ ਸਾਹਮਣੇ ਆ ਗਿਆ। ਭਾਰਤੀ ਜਨਤਾ ਪਾਰਟੀ ਤੇ ਕਾਂਗਰਸੀ ਵਿਧਾਇਕਾਂ ਨੇ ਇੱਕ-ਦੂਜੇ ਨੂੰ ਚੰਗਾ ਫੰਡਿਆ। ਕਾਂਗਰਸ ਦੇ ਇੱਕ ਵਿਧਾਇਕ ਨੇ ਭਾਜਪਾ ਦੇ ਵਿਧਾਇਕ ਨੂੰ ਬੈਲਟ ਨਾਲ ਕੁੱਟਿਆ।
ਸਦਨ ਅੰਦਰ ਹੋਈ ਕੁੱਟਮਾਰ ਦੀ ਇਸ ਘਟਨਾ ਤੋਂ ਸਾਰੇ ਹੈਰਾਨ ਹਨ। ਗੁਜਰਾਤ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕ ਪ੍ਰਤਾਪ ਦੁਧਾਤ ਨੇ ਭਾਜਪਾ ਦੇ ਵਿਧਾਇਕ ਜਗਦੀਸ਼ ਪੰਚਾਲ ਨੂੰ ਵਿਧਾਨ ਸਭਾ ਵਿੱਚ ਹੀ ਸੁੱਟ ਲਿਆ। ਉਸ ਨੇ ਬੈਲਟ ਖੋਲ੍ਹ ਲਈ ਤੇ ਖੂਬ ਕੁਟਾਪਾ ਚਾੜ੍ਹਿਆ। ਇੱਕ ਹੋਰ ਵਿਧਾਇਕ ਵਿਕਰਮ ਮਾਡਲ ਨੇ ਮਾਈਕ ਤੋੜ ਦਿੱਤਾ। ਭਾਜਪਾ ਵਿਧਾਇਕ ਨੂੰ ਕੁੱਟਣ ਦੇ ਮਾਮਲੇ ਵਿੱਚ ਰਾਜੁਲਾ ਦੇ ਵਿਧਾਇਕ ਅੰਬਰੀਸ਼ ਡੇਰ ਵੀ ਸ਼ਾਮਲ ਹਨ। ਚੇਤੇ ਰਹੇ ਕਿ ਲੰਘੇ ਕੱਲ੍ਹ 13 ਮਾਰਚ ਨੂੰ ਵੀ ਕਾਂਗਰਸੀ ਨੇ ਵਿਧਾਇਕਾਂ ਨੇ ਖੂਬ ਹੰਗਾਮਾ ਕੀਤਾ ਸੀ, ਜਿਸ ਤੋਂ ਬਾਅਦ ਸਪੀਕਰ ਨੇ ਕਾਂਗਰਸ ਦੇ 28 ਵਿਧਾਇਕਾਂ ਨੂੰ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਸੀ।

RELATED ARTICLES
POPULAR POSTS