ਡਬਲਿਊ.ਐਚ.ਓ. ਨੇ ਸਵੀਕਾਰਿਆ ਕਿ ਹਵਾ ਨਾਲ ਵੀ ਫੈਲਦਾ ਹੈ ਕਰੋਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਹੁਣ ਵਿਸ਼ਵ ਸਿਹਤ ਸੰਗਠਨ ਦਾ ਮੈਂਬਰ ਨਹੀਂ ਰਿਹਾ। ਡੋਨਾਲਡ ਟਰੰਪ ਸਰਕਾਰ ਨੇ ਡਬਲਿਊ.ਐਚ.ਓ. ਨੂੰ ਇਸ ਬਾਬਤ ਆਪਣਾ ਫ਼ੈਸਲਾ ਭੇਜ ਦਿੱਤਾ ਹੈ। ਇਹ ਵਿਸ਼ਵ ਸਿਹਤ ਸੰਗਠਨ ਸਮੇਤ ਹੋਰ ਦੇਸ਼ਾਂ ਲਈ ਵੀ ਝਟਕਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਕੋਰੋਨਾ ਵਾਇਰਸ ਮਾਮਲੇ ਵਿਚ ਕਿਹਾ ਸੀ ਕਿ ਵਿਸ਼ਵ ਸਿਹਤ ਸੰਗਠਨ ਚੀਨ ਦੇ ਅਧੀਨ ਕੰਮ ਕਰ ਰਿਹਾ ਹੈ। ਇਸ ਤੋਂ ਪਹਿਲਾ ਅਪ੍ਰੈਲ ਵਿਚ ਅਮਰੀਕੀ ਸਰਕਾਰ ਨੇ ਡਬਲਿਊ.ਐਚ.ਓ. ਨੂੰ ਫ਼ੰਡ ਦੇਣਾ ਬੰਦ ਕਰ ਦਿੱਤਾ ਸੀ।
ਉਧਰ ਦੂਜੇ ਪਾਸੇ ਡਬਲਿਊ ਐਚ ਓ ਨੇ ਹਵਾ ਨਾਲ ਕਰੋਨਾ ਵਾਇਰਸ ਫੈਲਣ ਦੀ ਗੱਲ ਸਵੀਕਾਰ ਕਰ ਲਈ ਹੈ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਕਰੋਨਾ ਨੱਕ, ਮੂੰਹ ਅਤੇ ਕਿਸੇ ਨੂੰ ਛੂੰਹਣ ਨਾਲ ਹੀ ਫੈਲਦਾ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …