ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਪੱਛਮੀ ਤੋਂ ਐੱਮਪੀਪੀ ਅਮਰਜੋਤ ਸੰਧੂ ਅਤੇ ਬਰੈਂਪਟਨ ਦੱਖਣੀ ਤੋਂ ਐੱਮਪੀਪੀ ਪ੍ਰਭਮੀਤ ਸਰਕਾਰੀਆ ਨੇ ਉਨਟਾਰੀਓ ਸਰਕਾਰ ਦੀ ਸਿੱਖਿਆ ਸਬੰਧੀ ਭਵਿੱਖੀ ਯੋਜਨਾ ‘ਤੁਹਾਡੇ ਲਈ ਲਾਭਕਾਰੀ ਸਿੱਖਿਆ’ ਦਾ ਸਵਾਗਤ ਕੀਤਾ ਹੈ। ਸੰਧੂ ਨੇ ਕਿਹਾ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿਦਿਆਰਥੀਆਂ ਨੂੰ ਅੱਜ ਦੀਆਂ ਹਕੀਕਤਾਂ ਮੁਤਾਬਿਕ ਤਿਆਰ ਨਹੀਂ ਕਰਦੀ। ਇਸ ਲਈ ਕਿਸੇ ਯੋਜਨਾ ਨੂੰ ਆਧੁਨਿਕ ਬਣਾਉਣ ਲਈ ਜਨਤਕ ਰੂਪ ਨਾਲ ਵਿੱਤ ਪੋਸ਼ਿਤ ਸਿੱਖਿਆ ਪ੍ਰਣਾਲੀ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ ਦੇ ਗਣਿਤ, ਐੱਸਟੀਈਐੱਮ, ਵਿੱਤੀ ਸਾਖਰਤਾ, ਹੁਨਰ ਵਿਕਾਸ, ਸਵਦੇਸ਼ੀ ਸਿੱਖਿਆ ਅਤੇ ਡਿਜੀਟਲ ਪਾਠਕ੍ਰਮ ਵਿੱਚ ਸੁਧਾਰ ਕਰੇਗੀ। ਪ੍ਰਭਮੀਤ ਸਰਕਾਰੀਆ ਨੇ ਕਿਹਾ ਕਿ ਅਸੀਂ ਅਜਿਹੀ ਯੋਜਨਾ ਚਾਹੁੰਦੇ ਸੀ ਜੋ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਕੁਸ਼ਲ ਸਿੱਖਿਆ ਪ੍ਰਣਾਲੀ ਦੇਵੇ। ਇਸ ਲਈ ਉਹ ਮਾਪਿਆਂ ਅਤੇ ਸਿੱਖਿਆ ਭਾਗੀਦਾਰਾਂ ਨਾਲ 72,000 ਮੀਟਿੰਗਾਂ ਕਰਨ ਤੋਂ ਬਾਅਦ ਇਸ ਦੀ ਸ਼ੁਰੂਆਤ ਕਰ ਰਹੇ ਹਨ। ਨਵੀਂ ਯੋਜਨਾ ਵਿੱਚ ਅਧਿਆਪਕਾਂ ਨੂੰ ਬਿਨਾਂ ਸਿੱਖਿਆ ਉਦੇਸ਼ਾਂ ਤੋਂ ਕਲਾਸ ਵਿੱਚ ਫੋਨ ਸੁਣਨ ‘ਤੇ ਪਾਬੰਦੀ ਹੋਵੇਗੀ। ਸਕੂਲਾਂ ਵਿਚ ਅਧਿਆਪਕ ਭਰਤੀ ਵੇਲੇ ਪਾਰਦਰਸ਼ਤਾ, ਨਿਰਪੱਖਤਾ ਅਤੇ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਸਤੋਂ ਇਲਾਵਾ ਕਲਾਸ ਦਾ ਆਕਾਰ, ਪਾਠਕ੍ਰਮ ਸੁਧਾਰ, ਉਮਰ ਵਰਗ ਅਨੁਸਾਰ ਸਿਹਤ ਅਤੇ ਫਿਜੀਕਲ ਐਜੂਕੇਸ਼ਨ ਪਾਠਕ੍ਰਮ ਦਾ ਨਿਰਧਾਰਨ ਆਦਿ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …