ਟੋਰਾਂਟੋ/ਹਰਜੀਤ ਬਾਜਵਾ : ਰੋਡ ਟੂਡੇ ਮੀਡੀਆ ਗਰੁੱਪ ਵੱਲੋਂ 9ਵਾਂ ਸਲਾਨਾ ਰੋਡ ਟੂਡੇ ਸ਼ੋਅ ਐਂਡ ਜੌਬ ਫੇਅਰ 27ਮਈ ਸਨਿੱਚਰਵਾਰ ਨੂੰ ਬਰੈਂਪਟਨ ਵਿਖੇ ਬਰੈਂਪਟਨ ਸ਼ੌਕਰ ਸੈਂਟਰ (ਨੇੜੇ ਡਿਕਸੀ ਐਂਡ ਸੈਂਡਲਵੁੱਡ) ਵਿੱਚ ਕਰਵਾਇਆ ਜਾ ਰਿਹਾ ਹੈ ਸਮਾਗਮ ਦੇ ਸੰਚਾਲਕ ਮਨਨ ਗੁਪਤਾ ਨੇ ਦੱਸਿਆ ਕਿ ਬਿਲਕੁਲ ਮੁਫਤ ਰੱਖੇ ਗਏ ਇਸ ਟਰੱਕਿੰਗ ਸ਼ੋਅ ਦੀ ਜਿੱਥੇ ਕੋਈ ਟਿਕਟ ਨਹੀ ਰੱਖੀ ਗਈ ਉੱਥੇ ਹੀ ਇਸ ਮੌਕੇ ਟਰੱਕਿੰਗ ਕਿੱਥੇ ਵਿੱਚ ਆ ਰਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਅਤੇ ਨੌਕਰੀਆਂ ਦੇ ਹੋਰ ਮੌਕੇ ਪੈਦਾ ਕਰਨ ਲਈ ਪੁਲਿਸ ਅਫਸਰਾਂ ਅਤੇ ਹੋਰ ਸਰਕਾਰੀ ਮਹਿਕਮਿਆਂ ਵੱਲੋਂ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਟਰੱਕ ਡਰਾਇਵਿੰਗ ਲਾਇਸੈਂਸ ਲੈਣ ਲਈ ਆਉਣ ਵਾਲੇ ਦਿਨਾਂ ਵਿੱਚ ਜੋ ਸਰਕਾਰ ਵੱਲੋਂ ਕੁਝ ਸਖ਼ਤ ਕਦਮ ਪੁੱਟੇ ਜਾ ਰਹੇ ਹਨ ਉਸ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਮਨਨ ਗੁਪਤਾ ਦੇ ਦੱਸਣ ਅਨੁਸਾਰ ਬਰੈਂਪਟਨ ਕੌਂਸਲ (ਬਰੈਂਪਟਨ ਸਿਟੀ) ਵੱਲੋਂ ਇਸ ਦਿਨ ਨੂੰ ਰੋਡ ਸੇਫਟੀ ਚੈਲੇਜ਼ ਵੱਲੋਂ ਐਲਾਨਿਆ ਹੋਇਆ ਹੈ ਤਾਂ ਕਿ ਦਿਨੋ-ਦਿਨ ਵਧ ਰਹੇ ਹਾਦਸਿਆਂ ਨੂੰ ਰੋਕ ਕੇ ਅਜਾਈ ਜਾਦੀਆਂ ਜਾਨਾਂ ਦਾ ਬਚਾਅ ਕੀਤਾ ਜਾ ਸਕੇ ਇਸ ਮੌਕੇ ਬੱਚਿਆਂ ਦੇ ਮਨੋਰੰਜਨ ਲਈ ਫੇਸ ਪੇਂਟਿੰਗ ਅਤੇ ਹੋਰ ਵੀ ਪ੍ਰੋਗਰਾਮ ਉਲੀਕੇ ਗਏ ਹਨ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …