-2.4 C
Toronto
Sunday, December 28, 2025
spot_img
Homeਕੈਨੇਡਾਪੀ.ਐੱਸ.ਬੀ.ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਦੀਵਾਲੀ ਤੇ ਬੰਦੀਛੋੜ-ਦਿਵਸ ਜ਼ੂਮ-ਮੀਟਿੰਗ ਨਾਲ ਮਨਾਇਆ

ਪੀ.ਐੱਸ.ਬੀ.ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਦੀਵਾਲੀ ਤੇ ਬੰਦੀਛੋੜ-ਦਿਵਸ ਜ਼ੂਮ-ਮੀਟਿੰਗ ਨਾਲ ਮਨਾਇਆ

ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਵੱਲੋਂ 29 ਨਵੰਬਰ ਨੂੰ ਆਪਣੀ ਜ਼ੂਮ-ਮੀਟਿੰਗ ਕਰਕੇ ਦੀਵਾਲੀ ਅਤੇ ਬੰਦੀਛੋੜ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਕਲੱਬ ਦੇ 60 ਤੋਂ ਵਧੀਕ ਮੈਂਬਰਾਂ ਨੇ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551਼ਵੇਂ ਪ੍ਰਕਾਸ਼-ਪੁਰਬ ਨੂੰ ਸਮੱਰਪਿਤ ਇਸ ਮੀਟਿੰਗ ਦੀ ਸ਼ੁਰੂਆਤ ਪ੍ਰਭਦਿਆਲ ਸਿੰਘ ਖੰਨਾ ਤੇ ਮੀਤਾ ਖੰਨਾ ਵੱਲੋਂ ਗਾਏ ਸ਼ਬਦ ਨਾਲ ਕੀਤੀ ਗਈ। ਉਪਰੰਤ, ਜੈਸ਼ਿਰੀ ਵਿਆਸ ਨੇ ਭਾਰਤ ਵਿਚ ਦੀਵਾਲੀ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੁਰਜੀਤ ਕੌਰ ਨੇ ਪੰਜਾਬ ਵਿਚ ਕਿਸਾਨੀ ਦੀ ਅਜੋਕੀ ਦੁਰਦਸ਼ਾ ਬਾਰੇ ਆਪਣੀ ਕਵਿਤਾ ઑਕਿਸਾਨ ਦੀ ਬੇਟੀ਼ ਸੁਣਾਈ। ਮਲੂਕ ਸਿੰਘ ਕਾਹਲੋ ਨੇ ਮਾਤ-ਭਾਸ਼ਾ ਪੰਜਾਬੀ ਬਾਰੇ ਆਪਣੀ ਕਵਿਤਾ ਪੇਸ਼ ਕੀਤੀ। ਕਲੱਬ ਦੇ ਡਾਇਰੈੱਕਟਰ ਸੁਖਦੇਵ ਸਿੰਘ ਬੇਦੀ ਨੇ ਸੀਨੀਅਰਾਂ ਦੀ ਦਿਮਾਗ਼ੀ ਸਿਹਤ ਅਤੇ ਅਲਜ਼ਾਈਮਰ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਮੀਟਿੰਗ ਵਿਚ ਆਪਣੀ ਸ਼ਮੂਲੀਅਤ ਕਰਦਿਆਂ ਕਿਹਾ ਕਿ ਪੀ.ਐੱਸ.ਬੀ. ਸੀਨੀਅਰਜ਼ ਕਲੱਬ ਬਰੈਂਪਟਨ ਦੀ ਅਹਿਮ ਜੱਥੇਬੰਦੀ ਹੈ ਜੋ ਕਮਿਊਨਿਟੀ ਨੂੰ ਕਈ ਤਰ੍ਹਾਂ ਦੀ ਜਾਣਕਾਰੀ ਦੇ ਕੇ ਸਹੀ ਸੇਧ ਦੇ ਰਹੀ ਹੈ। ਨਿਰਮਲ ਸਿੰਘ ਵਿਰਕ ਨੇ ਕਲੱਬ ਨੂੰ ਪੰਜਾਬ ਐਂਡ ਸਿੰਧ ਬੈਂਕ ਦੇ ਸੇਵਾ-ਮੁਕਤ ਕਰਮਚਾਰੀਆਂ ਨੂੰ ਇਕ ਥਾਂ ਇਕੱਠੇ ਹੋ ਕੇ ਆਪਣੇ ਵਿਚਾਰ ਸਾਂਝੇ ਕਰਨ ਲਈ ਵਧੀਆ ਪਲੇਟਫ਼ਾਰਮ ਦੱਸਿਆ। ਖੁਸ਼ਪਾਲ ਖੁਰਾਨਾ ਨੇ ਆਪਣੀ ਕਵਿਤਾ ઑਜ਼ਿੰਦਗੀ ਕੀ ਹੈ਼ ਸੁਣਾਈ। ਪ੍ਰਿੰਸੀਪਲ ਰਾਜਾ ਸਿੰਘ ਨੇ ਬੰਦੀਛੋੜ-ਦਿਵਸ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਦੇਸ਼-ਵਿਦੇਸ਼ ਵਿਚ ਦੀਵਾਲੀ ਤੇ ਬੰਦੀਛੌੜ-ਦਿਵਸ ਹਿੰਦੂ, ਸਿੱਖ, ਬੋਧੀ, ਜੈਨੀ ਤੇ ਹੋਰ ਸਮੂਹ-ਸੰਪਰਦਾਵਾਂ ਵੱਲੋਂ ਮਿਲ ਕੇ ਮਨਾਇਆ ਜਾਂਦਾ ਹੈ। ਤਜਿੰਦਰ ਸਿੰਘ ਨੇ ਗੁਰਬਾਣੀ ਦਾ ਇਕ ਸ਼ਬਦ ਗਾ ਕੇ ਮਾਹੌਲ ਨੂੰ ਖ਼ੂਬਸੂਰਤ ਧਾਰਮਿਕ ਰੰਗਤ ਦਿੱਤੀ। ਮੀਟਿੰਗ ਦੇ ਅਖ਼ੀਰ ਵੱਲ ਵੱਧਦਿਆਂ ਕਲੱਬ ਦੇ ਸਕੱਤਰ ਹਰਚਰਨ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਸੰਸਥਾਪਕ ਅਤੇ ਬਾਨੀ ਚੇਅਰਮੈਨ ਡਾ. ਇੰਦਰਜੀਤ ਸਿੰਘ ਜੀ ਦੇ ਜੀਵਨ ਅਤੇ ਇਸ ਬੈਂਕ ਦੀ ਪ੍ਰਫੁੱਲਤਾ ਦੇ ਅਹਿਮ ਪਹਿਲੂ ਮੈਂਬਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ 11 ਨਵੰਬਰ 1911 ਨੂੰ ਪੈਦਾ ਹੋਏ ਡਾ. ਇੰਦਰਜੀਤ ਸਿੰਘ ਨੇ ਹੇਲੀ ਕਾਲਜ ਆਫ਼ ਕਾਮਰਸ, ਲਾਹੌਰ ਤੋਂ ਬੀ.ਕਾਮ. ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸੈਂਟਰ ਬੈਂਕ ਆਫ਼ ਮੁਲਤਾਨ ਤੋਂ ਆਪਣਾ ਬੈਂਕਿੰਗ ਕਰੀਅਰ ਆਰੰਭ ਕੀਤਾ। ਉਨ੍ਹਾਂ 1960 ਵਿਚ ਪੰਜਾਬ ਐਂਡ ਸਿੰਧ ਬੈਂਕ ਵਿਚ ਬਤੌਰ ਜਨਰਲ ਮੈਨੇਜਰ ਕੰਮ ਕੀਤਾ ਅਤੇ 1969 ਤੋਂ ਲੈ ਕੇ 1982 ਤੱਕ ਇਸ ਬੈਂਕ ਦੇ ਚੇਅਰਮੈਨ ਰਹੇ। ਉਨ੍ਹਾਂ ਨੇ ਇਸ ਬੈਂਕ ਵਿਚ 18,000 ਗੁਰਸਿੱਖ ਲੜਕਿਆਂ ਨੂੰ ਨੌਕਰੀ ਦਿੱਤੀ।
4 ਅਕਤੂਬਰ 1998 ਨੂੰ ਉਹ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਨੇ ਮੀਟਿੰਗ ਵਿਚ ਭਾਗ ਲੈਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅੱਗੋਂ ਵੀ ਕਰੋਨਾ ਦੇ ਖ਼ਤਮ ਹੋਣ ਤੱਕ ਅਜਿਹੀਆਂ ਜ਼ੂਮ-ਮੀਟਿੰਗਾਂ ਕਰਨ ਦਾ ਭਰੋਸਾ ਦਿੱਤਾ

RELATED ARTICLES
POPULAR POSTS