17.1 C
Toronto
Sunday, September 28, 2025
spot_img
Homeਕੈਨੇਡਾਕੈਮਬ੍ਰਿਜ ਪੰਜਾਬੀ ਖੇਡ ਮੇਲਾ ਜੀਟੀਏ ਤੋਂ ਬਾਹਰ ਇੱਕ ਵੱਡੇ ਸਲਾਨਾ ਖੇਡ ਮੇਲੇ...

ਕੈਮਬ੍ਰਿਜ ਪੰਜਾਬੀ ਖੇਡ ਮੇਲਾ ਜੀਟੀਏ ਤੋਂ ਬਾਹਰ ਇੱਕ ਵੱਡੇ ਸਲਾਨਾ ਖੇਡ ਮੇਲੇ ਵਜੋਂ ਸਥਾਪਤ ਹੋਇਆ

ਕੈਮਬ੍ਰਿਜ : ਸ੍ਰੀ ਗੁਰੂ ਸਿੰਘ ਸਭਾ ਕੈਂਮਬ੍ਰਿਜ ਗੁਰਦੁਆਰਾ ਸਾਹਿਬ ਵਲੋਂ ਕੈਂਮਬ੍ਰਿਜ ਦੇ ਸਹਿਯੋਗ ਨਾਲ 02 ਅਤੇ 03 ਅਗਸਤ ਦਿਨ ਸ਼ਨਿੱਚਰਵਾਰ ਤੇ ਐਤਵਾਰ ਨੂੰ ਰਿਵਰਸਾਈਡ ਸੌਕਰ ਫੀਲਡਜ਼, 49 ਕਿੰਗ ਸਟ੍ਰੀਟ, ਕੈਮਬ੍ਰਿਜ ਵਿਖੇ ਕਰਵਾਇਆ 15ਵਾਂ ਖੇਡ ਮੇਲਾ ਅਮਿੱਟ ਛਾਪ ਛੱਡ ਗਿਆ। ਬੜੀ ਵੱਡੀ ਗਿਣਤੀ ਵਿੱਚ ਕੈਮਬ੍ਰਿਜ ਅਤੇ ਇਸ ਦੇ ਨਾਲ ਲਗਦੇ ਸ਼ਹਿਰਾਂ ਅਤੇ ਹੋਰ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਦਰਸ਼ਕ ਇਸ ਮੇਲੇ ਦਾ ਅਨੰਦ ਮਾਨਣ ਲਈ ਪਹੁੰਚੇ। ਮੇਲੇ ਵਿੱਚ ਇਕੱਠ ਨੂੰ ਦੇਖ ਕੇ ਪੰਜਾਬ ਦੇ ਕਿਸੇ ਪਿੰਡ ਦੇ ਮੇਲੇ ਦਾ ਭੁਲੇਖਾ ਪੈ ਰਿਹਾ ਸੀ। ਇਸ 15ਵੇਂ ਪੰਜਾਬੀ ਖੇਡ ਮੇਲੇ ਵਿੱਚ ਸੌਕਰ ਦੇ ਮੁਕਾਬਲੇ ਹੋਏ, ਵਾਲੀਬਾਲ ਦੇ ਮੁਕਾਬਲੇ ਹੋਏ, ਅੰਡਰ 10 ਤੋਂ ਅੰਡਰ 18 ਦੇ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਬੈਂਚ ਪ੍ਰੈਸ ਦੇ ਮੁਕਾਬਲੇ, ਮਰਦਾਂ ਅਤੇ ਔਰਤਾਂ ਲਈ ਰੱਸਾਕਸੀ ਦੇ ਮੁਕਾਬਲੇ, ਬਜ਼ੁਰਗਾਂ ਦੇ ਰੱਸੇ ਦੇ ਮੁਕਾਬਲੇ ਕਰਵਾਏ ਗਏ, ਔਰਤਾਂ ਲਈ ਗਾਗਰ ਰੇਸ, ਔਰਤਾਂ ਦੀ ਮਿਊਜ਼ੀਕਲ ਚੇਅਰ ਰੇਸ, ਬੱਚਿਆਂ ਲਈ ਮਿਊਜ਼ੀਕਲ ਚੇਅਰ ਰੇਸ, ਆਦਿ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਗਈਆਂ। ਕਬੱਡੀ ਦਾ ਸ਼ੋਅ ਮੈਚ ਮੇਲੇ ਦੀ ਸਮਾਪਤੀ ਦਾ ਸ਼ਿੰਗਾਰ ਬਣਿਆ।
ਮਨਮੋਹਣ ਸੰਧੂ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਸੌਕਰ ਓਪਨ ਦੇ ਵਿੱਚ 8 ਟੀਮਾਂ ਸਨ, ਇਨ÷ ਾਂ ਵਿੱਚ ਟ੍ਰਾਈਸਿਟੀ ਫੁੱਟਬਾਲ ਕਲੱਬ, ਬ੍ਰੈਂਟਫੋਰਡ ਫੁੱਟਬਾਲ ਕਲੱਬ, ਬੀਐਲਸੀ 84, ਡਬਲਿਊ ਪੀ ਫੁੱਟਬਾਲ ਕਲੱਬ, ਬੀਐਲਸੀ 84 ਯੈਲੋ ਫੁੱਟਬਾਲ ਕਲੱਬ, ਈਗਲ ਫੁੱਟਬਾਲ ਕਲੱਬ, ਯੂਨਾਈਟਿਡ ਵਿੰਗ ਫੁੱਟਬਾਲ ਕਲੱਬ, ਐਫਐਫਸੀ ਫੁੱਟਬਾਲ ਕਲੱਬ। ਫਾਈਨਲ ਵਿੱਚ ਈਗਲ ਫੁੱਟਬਾਲ ਕਲੱਬ ਜੇਤੂ ਰਹੀ ਅਤੇ ਟ੍ਰਾਈਸਿਟੀ ਫੁੱਟਬਾਲ ਕਲੱਬ ਦੂਜੇ ਸਥਾਨ ਤੇ ਰਹੀ। ਪਰਦੀਪ ਬੈਂਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਵਾਲੀਬਾਲ ਵਿੱਚ ਪੂਲ ਏ ਵਿੱਚ 5 ਟੀਮਾਂ ਅਤੇ ਪੂਲ ਬੀ ਵਿੱਚ 5 ਟੀਮਾਂ ਸਨ ਪੂਲ ਏ ਵਿੱਚ ਟਾਈਗਰ ਏ, ਪੰਜਾਬ ਸਪਾਈਕਰਜ਼, ਮਾਲਵਾ ਕਲੱਬ, ਐਸਬੀਐਸ ਕੈਮਬ੍ਰਿਜ, ਕੇਡਬਲਿਊ ਕ੍ਰਸ਼ਰ, ਪੂਲ ਬੀ ਵਿੱਚ ਐਸਬੀਐਸ-ਕੇਵੀਸੀ, ਟਾਈਗਰ ਬੀ, ਲੰਡਨ ਈਗਲ, ਅਲਾਇੰਜ਼ ਪੰਜਾਬ ਅਤੇ ਸੂਜ਼ਨ ਲੰਡਨ ਇਨ÷ ਾਂ ਟੀਮਾਂ ਦੇ ਫਸਵੇਂ ਮੁਕਾਬਲਿਆਂ ਵਿੱਚੋਂ ਫਾਈਨਲ ਵਿੱਚ ਟਾਈਗਰ ਬੀ ਵਾਲੀਬਾਲ ਕਲੱਬ ਦੀ ਟੀਮ ਜੇਤੂ ਰਹੀ ਅਤੇ ਐਸਬੀਐਸ ਕੈਮਬ੍ਰਿਜ ਦੂਜੇ ਸਥਾਨ ਤੇ ਰਹੀ। ਅਮਨਦੀਪ ਮੁਸ਼ਿਆਨਾ ਅਤੇ ਸਰਬਜੀਤ ਸੰਧੂ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਰੱਸੇ ਦੇ ਮੁਕਾਬਲੇ ਵਿੱਚ ਫਤੇਹ ਕਲੱਬ ਦੀ ਟੀਮ ਜੇਤੂ ਰਹੀ ਅਤੇ ਸੰਧਵਾਂ ਸਪੋਰਟਸ ਕਲੱਬ ਦੀ ਟੀਮ ਦੂਜੇ ਨੰਬਰ ‘ ਤੇ ਰਹੀ। ਬੈਂਚ ਪ੍ਰੈਸ ਦੇ ਮੁਕਾਬਲੇ ਵਿੱਚ ਸੁੱਖ ਸਮਰਾ ਜੇਤੂ ਰਿਹਾ ਜਿਸਨੇ 345 ਪੌਂਡ ਦੀ ਬੈਂਚ ਪ੍ਰੈਸ ਲਾਈ 295 ਪੌਂਡ ਭਾਰ ਚੁੱਕ ਕੇ ਜੱਸਾ ਦੂਜੇ ਸਥਾਨ ‘ ਤੇ ਰਿਹਾ, ਬੈਂਚ ਪ੍ਰੈਸ ਦੇ ਮੁਕਾਬਲਿਆਂ ਦੇ ਆਯੋਜਨ ਵਿੱਚ ਦਲਜੀਤ ਬਰਾੜ, ਕੁਲਵੰਤ ਭੱਟੀ, ਹਰਜੀਤ ਤੱਖਰ ਨੇ ਅਹਿਮ ਭੂਮਿਕਾ ਨਿਭਾਈ। ਸ਼ਨਿੱਚਰਵਾਰ 2 ਅਗਸਤ ਅਤੇ ਐਤਵਾਰ 3 ਅਗਸਤ ਵਾਲੇ ਦਿਨ ਖੇਡਾਂ ਦੀ ਕੁਮੈਂਟਰੀ ਦੀ ਜ਼ਿੰਮੇਵਾਰੀ ਸ਼ਿੰਦਰ ਧਾਲੀਵਾਲ, ਗੁਰਦਾਵਰ ਸੰਧੂ, ਜਸਵੰਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ। ਐਤਵਾਰ 3 ਅਗਸਤ ਨੂੰ ਖੇਡਾਂ ਦੀ ਕੁਮੈਂਟਰੀ (ਕਬੱਡੀ ਦੀ ਕੁਮੈਂਟਰੀ ਵਿੱਚ ਜਾਣਿਆਂ ਪਛਾਣਿਆਂ ਨਾਂ) ਸ਼ਿੰਦਰ ਧਾਲੀਵਾਲ ਵਲੋਂ ਆਪਣੇ ਵੱਖਰੇ ਅੰਦਾਜ਼ ਵਿੱਚ ਕੀਤੀ ਗਈ ਇਨ÷ ਾਂ ਦੇ ਨਾਲ ਗੁਰਦਾਵਰ ਸੰਧੂ, ਜਸਵੰਤ ਸਿੰਘ ਨੇ ਵੀ ਸਾਥ ਦਿੱਤਾ। ਦੋਨੇ ਦਿਨ ਸਟੇਜ ਤੋਂ ਮੇਲੇ ਦੇ ਸਾਰੇ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ। ਇਸਦੇ ਨਾਲ ਇੱਕ ਵੱਡੀ ਡਿਜੀਟਲ ਸਕ੍ਰੀਨ ਉੱਪਰ ਸਾਰੇ ਸਪਾਂਸਰਜ਼ ਦਾ ਸਲਾਈਡ ਸ਼ੋਅ ਵੀ ਚਲਾਇਆ ਗਿਆ, ਜਿਸ ਦੀ ਸਾਰੇ ਸਪਾਂਸਰਜ਼ ਵਲੋਂ ਬਹੁਤ ਤਾਰੀਫ ਕੀਤੀ ਗਈ ਅਤੇ ਇੱਕ ਵਧੀਆ ਉਪਰਾਲਾ ਦੱਸਿਆ। ਮੇਅਰ ਵਲੋਂ ਇਸ ਬਾਰ ਆਪਣਾ ਇੱਕ ਇੰਨਫਰਮੇਸ਼ਨ ਬੂਥ ਵੀ ਸਥਾਪਿਤ ਕੀਤਾ ਗਿਆ ਸੀ, ਜਿੱਥੇ ਲੋਕਾਂ ਨੇ ਜਾ ਕੇ ਮੇਅਰ ਨਾਲ ਫੋਟੋ ਵੀ ਖਿਚਵਾਈ ਅਤੇ ਸਿਟੀ ਦੀਆਂ ਸੇਵਾਵਾਂ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ। ਵੁੱਡਸਟੌਕ ਤੋਂ ਯੂਨਾਇਟਿਡ ਵਿੰਗਜ਼ ਸੌਕਰ ਕਲੱਬ ਦੇ ਬੱਚਿਆਂ ਵਲੋਂ ਸੌਕਰ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
ਮੁੱਖ ਮਹਿਮਾਨਾਂ ਵਿੱਚ ਕੈਂਮਬ੍ਰਿਜ ਦੀ ਮੇਅਰ ਜੈਨ ਲਿਗੈਟ, ਐਮਪੀ ਕੋਨੀ ਕੋਡੀ, ਵਾਰਡ 1 ਤੋਂ ਕੌਂਸਲਰ ਹੈਲਣ ਸ਼ਵੇਰੀ, ਵਾਰਡ 3 ਤੋਂ ਕੌਂਸਲਰ ਕੋਰੀ ਕਿਮਸਨ, ਵਾਰਡ 4 ਤੋਂ ਕੌਂਸਲਰ ਰੌਸ ਅਰਨਸ਼ੌਅ, ਵਾਰਡ 8 ਤੋਂ ਕੌਂਸਲਰ ਨਿਕਲਸ ਇਮਰਾਟਾ, ਵਾਟਰਲੂ ਤੋਂ ਲਿਬਰਲ ਐਮਪੀ ਬਰਦੀਸ਼ ਚੱਗੜ, ਵਾਟਰਲੂ ਪੁਲਿਸ ਦੇ ਚੀਫ ਮਾਰਕ ਕ੍ਰੋਵੈਲ ਅਤੇ ਹੋਰ ਨੁਮਾਇੰਦੇ ਵਿਸ਼ੇਸ਼ ਤੌਰ ‘ ਤੇ ਪਹੁੰਚੇ ਹੋਏ ਸਨ। ਸਾਰੇ ਨੁਮਾਇੰਦਿਆਂ ਨੇ ਦਰਸ਼ਕਾਂ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ, ਮੇਅਰ ਨੇ ਆਪਣੇ ਭਾਸ਼ਣ ਵਿੱਚ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਗਲੇ ਸਾਲ ਸਿਟੀ ਵਲੋਂ ਬੱਸ ਸੇਵਾ ਦਾ ਇੰਤਜ਼ਾਮ ਦੀ ਕੀਤਾ ਜਾਵੇਗਾ। ਕੈਂਮਬ੍ਰਿਜ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਮਰਾ ਵਲੋਂ ਸਮੂਹ ਸਪਾਂਸਰ ਵੀਰਾਂ/ਭੈਣਾਂ ਦਾ, ਸਾਰੇ ਵਲੰਟੀਅਰਜ਼ ਦਾ ਅਤੇ ਸਮੂਹ ਦਰਸ਼ਕਾਂ ਦਾ, ਮੀਡੀਆ ਸਹਿਯੋਗੀ ਪੰਜਾਬ ਸਟਾਰ, ਹਮਦਰਦ, ਪੰਜਾਬੀ ਪੋਸਟ ਅਤੇ ਪਰਵਾਸੀ ਮੀਡੀਆ ਦਾ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਬਹੁਤ ਧੰਨਵਾਦ ਕੀਤਾ। ਇਸ ਤਰ÷ ਾਂ ਦੇ ਵੱਡੇ ਸਮਾਗਮ ਨੂੰ ਨੇਪਰੇ ਚਾੜ÷ ਣ ਲਈ ਵੱਡੀ ਟੀਮ ਹੁੰਦੀ ਹੈ ਇਨ÷ ਾਂ ਵਿੱਚ ਗੁਰਜੀਤ ਧਾਲੀਵਾਲ, ਸੋਢੀ ਖੇਲਾ, ਹੈਰੀ ਬੈਂਸ, ਸਰਬਜੀਤ ਸੰਧੂ, ਅਮਨਦੀਪ ਮੁਸ਼ਿਆਣਾ, ਜਸ ਸਾਦੜਾ, ਰੇਸ਼ਮ ਸਿੰਘ ਸਾਦੜਾ, ਹਰਜੀਤ ਤੱਖਰ, ਕੁਲਵੰਤ ਭੱਟੀ, ਬਹਾਦਰ ਖੇਲਾ, ਬਲਜੀਤ ਭੁੱਲਰ, ਹਰਵਿੰਦਰ ਗਰਚਾ, ਪਰਦੀਪ ਬੈਂਸ, ਜਗਦੀਪ ਪੁਰਬਾ, ਜਸਵੀਰ ਬਰਾੜ, ਹੀਰਾ ਗਿੱਲ, ਅਮਨ ਹੰਸ, ਵਿੰਦਾ ਸੰਧੂ, ਰਣਜੀਤ ਸਿੰਘ, ਮੱਖਣ ਸਿੰਘ ਬਡਿਆਲ, ਮੱਖਣ ਸਮਰਾ, ਸਿਮਰਤ ਗਰੇਵਾਲ, ਕੁਲਵੀਰ ਸਿੰਘ, ਸਿਮਰਨ ਹੁੰਦਲ ਆਦਿ ਬਹੁਤ ਵੱਡੀ ਟੀਮ ਨੇ ਦਿਨ ਰਾਤ ਮਹਿਨਤ ਕੀਤੀ। ਮੇਲੇ ਵਿੱਚ ਦੋਨੇ ਦਿਨ ਫੋਟੋਗ੍ਰਾਫੀ ਦੀ ਸੇਵਾ ਸਿਮਰਨ ਹੁੰਦਲ ਵਲੋਂ ਨਿਭਾਈ ਗਈ ਪ੍ਰਬੰਧਕਾਂ ਵਲੋਂ ਇਨ÷ ਾਂ ਦਾ ਵੀ ਬਹੁਤ ਧੰਨਵਾਦ ਕੀਤਾ ਗਿਆ।
ਦੋਨੇ ਦਿਨ ਜਿੱਥੇ ਕੈਂਮਬ੍ਰਿਜ ਗੁਰਦੁਆਰਾ ਸਾਹਿਬ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਉਸ ਦੇ ਨਾਲ ਵੱਖ ਵੱਖ ਵਿਪਾਰਿਕ ਅਦਾਰਿਆਂ ਵਲੋਂ ਵੀ ਖਾਣ/ਪੀਣ ਦੇ ਸਟਾਲ ਲਾਏ ਗਏ ਸਨ, ਜਿਨ÷ ਾਂ ਵਿੱਚ ਚਾਨੀਆਂ ਟ੍ਰਾਂਸਪੋਰਟ, ਚੜ÷ ਦੀਕਲਾ ਸਪੋਰਟਸ ਐਂਡ ਕਲਚਰਲ ਕਲੱਬ, ਪਾਪੂਲਰ ਪੀਜ਼ਾ, ਜੀਨੋਜ਼ ਪੀਜ਼ਾ, ਓਮੇਗਾ ਟ੍ਰਾਂਸ ਕੈਰੀਅਰ, ਸੁਪਰਐਕਸ ਟਰੱਕ ਰਿਪੇਅਰ, ਸੁਪਰਟ੍ਰਾਂਸ, ਸਕਾਈਟ੍ਰਾਸ ਟਰੱਕ ਰਿਪੇਅਰ ਵਲੋਂ ਵੱਧ ਚੜ÷ ਕੇ ਸੇਵਾ ਕੀਤੀ ਗਈ। ਬਹੁਤ ਸਾਰੇ ਵਿਓਪਾਰੀ ਵੀਰਾਂ/ਭੈਣਾਂ ਵਲੋਂ ਵੱਖ-ਵੱਖ ਸਟਾਲ ਵੀ ਲਾਏ ਗਏ। ਦੋਨੇ ਦਿਨ ਦਰਸ਼ਕਾਂ ਨੇ ਮੇਲੇ ਦਾ ਖੂਭ ਅਨੰਦ ਮਾਣਿਆ। 15ਵੇਂ ਕੈਮਬ੍ਰਿਜ ਪੰਜਾਬੀ ਖੇਡ ਮੇਲੇ ਨੂੰ ਕਾਮਯਾਬੀ ਨਾਲ ਕਰਵਾਉਣ ਲਈ ਸਮੂਹ ਪ੍ਰਬੰਧਕੀ ਕਮੇਟੀ ਨੂੰ ਬਹੁਤ ਵਧਾਈ।

 

RELATED ARTICLES
POPULAR POSTS