Breaking News
Home / ਕੈਨੇਡਾ / ਕ੍ਰਾਈਮ ਨੂੰ ਰੋਕਣ ਦੇ ਲਈ ਸਿੱਧੀ ਸਿਟੀ ਨੂੰ ਫੰਡਿੰਗ ਦਿੱਤੀ ਜਾਵੇਗੀ : ਬਿੱਲ ਬਲੇਅਰ

ਕ੍ਰਾਈਮ ਨੂੰ ਰੋਕਣ ਦੇ ਲਈ ਸਿੱਧੀ ਸਿਟੀ ਨੂੰ ਫੰਡਿੰਗ ਦਿੱਤੀ ਜਾਵੇਗੀ : ਬਿੱਲ ਬਲੇਅਰ

ਟੋਰਾਂਟੋ : ਟਰੂਡੋ ਸਰਕਾਰ ‘ਚ ਕ੍ਰਾਈਮ ਘਟਾਉਣ ਅਤੇ ਬਾਰਡਰ ਸਕਿਊਰਟੀ ਮੰਤਰੀ ਰਹੇ ਅਤੇ ਟੋਰਾਂਟੋ ਪੁਲਿਸ ਦੇ ਸਾਬਕਾ ਮੁਖੀ ਬਿੱਲ ਬਲੇਅਰ ਨੇ ਕਿਹਾ ਆਉਣ ਵਾਲੀ ਲਿਬਰਲ ਸਰਕਾਰ ‘ਚ ਕ੍ਰਾਈਮ ਨੂੰ ਰੋਕਣ ਦੇ ਲਈ ਪ੍ਰੋਵਿੰਸ ਦੀ ਜਗ੍ਹਾ ਸਿੱਧੀ ਫੰਡਿੰਗ ਸਿਟੀ ਨੂੰ ਦਿੱਤੀ ਜਾਵੇਗੀ, ਬਰੈਮਪਟਨ ‘ਚ ਸੋਨੀਆ ਸਿੱਧੂ ਦੇ ਦਫ਼ਤਰ ਪੁੱਜੇ ਬਿੱਲ ਬਲੇਅਰ ਨੇ ਕ੍ਰਾਈਮ ਨੂੰ ਰੋਕਣ ਬਾਰੇ ਆਪਣੇ ਅਤੇ ਆਪਣੀ ਸਰਕਾਰ ਦੇ ਵਿਚਾਰ ਪੇਸ਼ ਕੀਤੇ ਅਤੇ ਨਾਲ ਹੀ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਅਤੇ ਐਂਡ੍ਰਿਊ ਸ਼ਿਅਰ ਨਸ਼ੇ ਦੇ ਮੁੱਦੇ ‘ਤੇ ਕੂੜ ਪ੍ਰਚਾਰ ਕਰ ਰਹੇ ਹਨ। ਅਸੀਂ ਸਿਰਫ ਭੰਗ ਲੀਗਲ ਕੀਤੀ ਨਾ ਕਿ ਕੋਈ ਨਸ਼ਾ। ਐਂਡ੍ਰਿਊ ਸ਼ਿਅਰ ਕੋਲ ਕੈਨੇਡਾ ਦੇ ਵਿਕਾਸ ਦੇ ਲਈ ਕੋਈ ਸੰਕਲਪ ਨਹੀਂ। ਇਸ ਮੌਕੇ ਬਰੈਮਪਟਨ ਨੋਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ, ਬਰੈਮਪਟਨ ਈਸਟ ਤੋਂ ਉਮੀਦਵਾਰ ਮਨਿੰਦਰ ਸਿੱਧੂ,ਬਰੈਮਪਟਨ ਸਾਊਥ ਤੋਂ ਸੋਨੀਆ ਸਿੱਧੂ ਅਤੇ ਬਰੈਮਪਟਨ ਸੈਂਟਰ ਤੋਂ ਰਮੇਸ਼ ਸੰਘਾ ਵੀ ਹਾਜ਼ਰ ਸਨ। ਜਿਨ੍ਹਾਂ ਨੇ ਚਾਰ ਸਾਲਾਂ ਦਾ ਲਿਬਰਲ ਪਾਰਟੀ ਦਾ ਲੇਖਾ-ਝੌਖਾ ਪੇਸ਼ ਕੀਤਾ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …