-3.1 C
Toronto
Wednesday, March 4, 2026
spot_img
Homeਕੈਨੇਡਾਡਾ. ਗੁਰਵਿੰਦਰ ਸਿੰਘ ਧਾਲੀਵਾਲ 'ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ' ਦੇ ਪ੍ਰਧਾਨ ਬਣੇ

ਡਾ. ਗੁਰਵਿੰਦਰ ਸਿੰਘ ਧਾਲੀਵਾਲ ‘ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ’ ਦੇ ਪ੍ਰਧਾਨ ਬਣੇ

ਸਰੀ : ਬ੍ਰਿਟਿਸ਼ ਕੋਲੰਬੀਆ ਵਿੱਚ ਸਰਗਰਮ ਪੰਜਾਬੀ ਪੱਤਰਕਾਰਾਂ ਦੀ ਪ੍ਰਮੁੱਖ ਸੰਸਥਾ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ ਦੀ ਸਾਲ 2026-2027 ਲਈ ਨਵੀਂ ਕਾਰਜਕਾਰਨੀ ਦੀ ਚੋਣ ਸਰਬ-ਸੰਮਤੀ ਨਾਲ ਹੋਈ। ਜਿਸ ਵਿਚ ਉੱਘੇ ਵਿਦਵਾਨ ਅਤੇ ਸੀਨੀਅਰ ਪੱਤਰਕਾਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਕਲੱਬ ਦਾ ਪ੍ਰਧਾਨ ਚੁਣਿਆ ਗਿਆ।
ਡਾ. ਧਾਲੀਵਾਲ ਪੰਜਾਬੀ ਪ੍ਰੈੱਸ ਕਲੱਬ ਦੇ ਸਥਾਪਕ ਮੈਂਬਰਾਂ ਵਿੱਚੋਂ ਹਨ ਅਤੇ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਅਤੇ ਵਿਕਾਸ ਬਾਰੇ ਉਨ੍ਹਾਂ ਦਾ ਯੋਗਦਾਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਕੈਨੇਡਾ ਦੀ ਪੰਜਾਬੀ ਪੱਤਰਕਾਰੀ ਦੀ ਇੱਕ ਸਦੀ ਉੱਤੇ ਅਕਾਦਮਿਕ ਅਧਿਐਨ ਕਰਕੇ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਇਸ ਤੋਂ ਇਲਾਵਾ, ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ‘ਸ਼੍ਰੋਮਣੀ ਸਾਹਿਤਕ ਪੱਤਰਕਾਰ’ ਦੇ ਸਨਮਾਨ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਇਸ ਸਮੇਂ ਉਹ ਚੈਨਲ ਪੰਜਾਬੀ ਦੇ ਹਰਮਨ ਪਿਆਰੇ ਸ਼ੋਅ ‘ਆਵਾਜ਼ ਏ ਪੰਜਾਬ’ ਦੇ ਸੰਚਾਲਕ ਵੀ ਹਨ।
ਸਰੀ ਸਥਿਤ ਤਾਜ ਕਨਵੈਨਸ਼ਨ ਸੈਂਟਰ ਦੇ ਬੈਂਕੁਇਟ ਹਾਲ ਵਿੱਚ ਹੋਈ ਇਸ ਚੋਣ ਦੌਰਾਨ ਨਵੀਂ ਕਾਰਜਕਾਰਨੀ ਵਿਚ ਡਾ. ਗੁਰਵਿੰਦਰ ਸਿੰਘ ਧਾਲੀਵਾਲ – ਪ੍ਰਧਾਨ, ਬਲਜਿੰਦਰ ਕੌਰ – ਮੀਤ ਪ੍ਰਧਾਨ, ਅਮਰਪਾਲ ਸਿੰਘ – ਸਕੱਤਰ, ਗੁਰਪ੍ਰੀਤ ਸਿੰਘ ਸਹੋਤਾ ਅਤੇ ਰਸ਼ਪਾਲ ਸਿੰਘ ਗਿੱਲ – ਸਹਾਇਕ ਸਕੱਤਰ, ਬਲਵੀਰ ਕੌਰ ਢਿੱਲੋਂ – ਖ਼ਜ਼ਾਨਚੀ, ਬਲਦੇਵ ਸਿੰਘ ਮਾਨ – ਸਹਾਇਕ ਖ਼ਜ਼ਾਨਚੀ ਅਤੇ ਜੈਜ਼ ਗਿੱਲ – ਐਗਜ਼ੈਕਟਿਵ ਮੈਂਬਰ ਚੁਣੇ ਗਏ। ਇਸ ਮੌਕੇ ਨਵੇਂ ਸਾਲ ਦੀ ਆਮਦ ਦੇ ਸੰਦਰਭ ਵਿੱਚ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਪ੍ਰੈੱਸ ਮਿਲਣੀ ਅਤੇ ਸਾਂਝਾ ਡਿਨਰ ਵੀ ਕੀਤਾ ਗਿਆ, ਜਿਸ ਵਿੱਚ ਬੀਸੀ ਦੇ ਕਈ ਨਾਮਵਰ ਅਤੇ ਅਨੁਭਵੀ ਪੱਤਰਕਾਰਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਹਰਜਿੰਦਰ ਸਿੰਘ ਥਿੰਦ, ਡਾ. ਪੂਰਨ ਸਿੰਘ ਗਿੱਲ, ਬਖਸ਼ਿੰਦਰ, ਗੁਰਬਾਜ ਸਿੰਘ ਬਰਾੜ, ਸੰਦੀਪ ਸਿੰਘ ਧੰਜੂ, ਅਜੈਬ ਸਿੰਘ ਸਿੱਧੂ, ਰਮਨ ਸ਼ਰਮਾ, ਪ੍ਰੋ. ਸੀ. ਜੇ. ਸਿੱਧੂ, ਹਰਕੀਰਤ ਸਿੰਘ ਕੁਲਾਰ, ਸਰਬਰਾਜ ਸਿੰਘ ਕਾਹਲੋਂ, ਜੋਗਰਾਜ ਸਿੰਘ ਕਾਹਲੋਂ, ਸੰਤੋਖ ਸਿੰਘ ਮੰਡੇਰ, ਰਾਜੇਸ਼ ਆਂਸਲ, ਦਮਨ ਕੌਰ ਅਤੇ ਡਾ. ਜਸਵਿੰਦਰ ਸਿੰਘ ਦਿਲਾਵਰੀ ਆਦਿ ਸ਼ਾਮਿਲ ਸਨ।
ਜ਼ਿਕਰਯੋਗ ਹੈ ਕਿ ਸੰਨ 2008 ਵਿੱਚ ਸਥਾਪਿਤ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀਸੀ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੀਡੀਆ ਨਾਲ ਜੁੜੇ ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ਅਦਾਰਿਆਂ ਦੀ ਇੱਕ ਸਾਂਝੀ ਪ੍ਰਤਿਨਿਧੀ ਸੰਸਥਾ ਹੈ। ਕਲੱਬ ਦੀ ਰਵਾਇਤ ਅਨੁਸਾਰ ਹਰ ਵਾਰ ਚੋਣ ਸਰਬ-ਸੰਮਤੀ ਨਾਲ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਇਸ ਲੋਕਤੰਤਰੀ ਰਵਾਇਤ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਗਿਆ।

RELATED ARTICLES
POPULAR POSTS