ਮਿਸੀਸਾਗਾ : ਕੈਨੇਡਾ ਦੀ ਨਾਮਵਰ ਪੰਜਾਬੀ ਲੇਖਿਕਾ ਜੱਗੀ ਬਰਾੜ ਸਮਾਲਸਰ ਦੀ ਨਵੀਂ ਪੁਸਤਕ ‘ਵੰਝਲ਼ੀ’ ਰਿਲੀਜ਼ ਸਮਾਰੋਹ ਮਾਲਟਨ ਦੇ ਗਰੇਟ ਪੰਜਾਬ ਪਲ਼ਾਜੇ ਵਿੱਚ ਐਤਵਾਰ ਬਾਰਾਂ ਤੋਂ ਦੋ ਵਜੇ ਤੱਕ ਚੇਤਨਾ ਪ੍ਰਕਾਸ਼ਨ ਵੱਲੋਂ ਚੱਲ ਰਹੇ ਪੁਸਤਕ ਮੇਲੇ ਵਿੱਚ ਰਿਲੀਜ਼ ਕੀਤੀ ਜਾ ਰਹੀ। ਚੇਤਨਾ ਪ੍ਰਕਾਸ਼ਨ ਦੇ ਸਤੀਸ ਗੁਲਾਟੀ ਅਨੁਸਾਰ ਇਸ ਮੌਕੇ ਪੰਜਾਬੀ ਦੇ ਨਾਮਵਰ ਲੇਖਕ, ਬੁੱਧੀਜੀਵੀ ਵਰਗ, ਪੰਜਾਬੀ ਦੇ ਪਾਠਕ ਸਿਮਲ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਸਮਾਲਸਰ (ਮੋਗਾ) ਦੀ ਜੰਮਪਲ ਮਾਸਟਰ ਜੁਗਿੰਦਰ ਸਿੰਘ ਬਰਾੜ ਦੀ ਬੇਟੀ ਜੱਗੀ ਬਰਾੜ ਨੇ ਛੋਟੀ ਉਮਰ ਵਿੱਚ ਹੀ ਸਾਹਿਤਕ ਖੇਤਰ ਵਿੱਚ ਵੱਡਾ ਨਾਮ ਬਣਾ ਲਿਆ ਸੀ। ਉਹ ਉੱਘੇ ਰੇਡੀਓ ਹੋਸਟ ਤੇ ਜਸਵਿੰਦਰ ਸਿੱਧੂ ਦੀ ਧਰਮ ਪਤਨੀ ਹਨ। ਸਾਰੇ ਭਾਈਚਾਰੇ ਵੱਲੋਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ।
ਜੱਗੀ ਬਰਾੜ ਦੀ ਨਵੀਂ ਕਾਵਿ-ਪੁਸਤਕ ਦਾ ਲੋਕ ਅਰਪਣ 11 ਸਤੰਬਰ ਨੂੰ
RELATED ARTICLES