19.1 C
Toronto
Friday, September 4, 2026
spot_img
Homeਕੈਨੇਡਾਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਕਰਾਰ 'ਚ ਕੀਤੀ ਸੋਧ

ਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਕਰਾਰ ‘ਚ ਕੀਤੀ ਸੋਧ

ਸਿਟੀ ਆਫ ਬਰੈਂਪਟਨ ਅਤੇ ਏਟੀਯੂ 1573 ਨੇ ਕਰਾਰ ‘ਚ ਕੀਤੀ ਸੋਧਬਰੈਂਪਟਨ : ਸਿਟੀ ਆਫ ਬਰੈਂਪਟਨ ਅਤੇ ਐਮਲਗਾਮੇਟਿਡ ਟ੍ਰਾਂਜਿਟ (ਏਟੀਯੂ) ਲੋਕਲ 1573 ਨੇ ਇਕ ਨਵੇਂ ਕੋਲੈਕਟਿਵ ਐਗਰੀਮੈਂਟ ‘ਚ ਸੋਧ ਕੀਤੀ ਹੈ। ਯੂਨੀਅਨ ਮੈਂਬਰਾਂ ਨੇ ਨਵੇਂ ਕਰਾਰ ਦੇ ਪੱਖ ਵਿਚ ਮੱਤਦਾਨ ਕੀਤਾ ਹੈ ਅਤੇ ਕਾਊਂਸਲ ਨੇ ਕਰਾਰ ਫਾਈਨਲ ਕਰ ਦਿੱਤਾ ਅਤੇ ਕਾਊਂਸਲ ਦੀ ਬੈਠਕ ਵਿਚ ਵੀ ਉਸ ਨੂੰ  ਆਗਿਆ ਪ੍ਰਦਾਨ ਕਰ ਦਿੱਤੀ ਗਈ।
ਇਸ ਮੌਕੇ ‘ਤੇ ਮੇਅਰ ਲਿੰਡਾ ਜੈਫਰੀ ਨੇ ਕਿਹਾ ਕਿ ਅਸੀਂ ਇਸ ਕਰਾਰ ‘ਤੇ ਪਹੁੰਚਣ ‘ਤੇ ਬੇਹੱਦ ਖੁਸ਼ ਹਾਂ ਅਤੇ ਸ਼ਹਿਰ ਦੇ ਫੁੱਲ ਟਾਈਮ ਯੂਨੀਅਨ ਟ੍ਰਾਂਜ਼ਿਟ ਕਰਮਚਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਕਰਾਰ ‘ਤੇ ਪਹੁੰਚਣ ਵਿਚ ਸਫਲ ਰਹੇ ਹਾਂ। ਉਹ ਇਕ ਵਾਰ ਫਿਰ ਤੋਂ ਬਰੈਂਪਟਨ ਨਿਵਾਸੀਆਂ ਦੀ ਸੇਵਾ ਲਈ ਸਖਤ ਮਿਹਨਤ ਦੇ ਨਾਲ ਆਪਣੇ ਕੰਮ ਵਿਚ ਜੁਟ ਜਾਣਗੇ। ਇਸ ਕਰਾਰ ਨਾਲ ਸ਼ਹਿਰ ਵਿਚ 70 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹਰ ਰੋਜ਼ ਕੰਮ ‘ਤੇ ਆਉਣ ਜਾਣ ਲਈ ਸੁਵਿਧਾਜਨਕ ਸਵਾਰੀ ਮਿਲੇਗੀ।
ਪੀਟੀਯੂ 1573 ਸ਼ਹਿਰ ਦੇ ਕਰੀਬ 944 ਟ੍ਰਾਂਜ਼ਿਟ ਵਰਕਰਾਂ ਦੀ ਅਗਵਾਈ ਕਰਦੀ ਹੈ, ਜਿਸ ਵਿਚ ਬਸ ਅਪਰੇਟਰ ਅਤੇ ਮਕੈਨਿਕਸ ਵੀ ਸ਼ਾਮਲ ਹੈ। ਉਥੇ ਯੂਨੀਅਨ ਦੇ ਪ੍ਰੈਜੀਡੈਂਟ ਰਾਬ ਗਾਊਡੀ ਨੇ ਕਿਹਾ ਕਿ ਅਸੀਂ ਲੋਕਾਂ ਦੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕਰਦੇ ਹਨ ਅਤੇ ਅਸੀਂ ਬਰੈਂਪਟਨ ਨਿਵਾਸੀਆਂ ਨਾਲ ਆਪਣੇ ਬਿਹਤਰ ਸਬੰਧ ਬਣਾਈ ਰੱਖਾਂਗੇ। ਇਹ ਜੀਟੀਏ ਦਾ ਸਭ ਤੋਂ ਸੁਰੱਖਿਅਤ ਟ੍ਰਾਂਜ਼ਿਟ ਸਿਸਟਮ ਬਣਿਆ ਰਹੇਗਾ। ਨਵਾਂ ਕਰਾਰ 30 ਜੂਨ, 2019 ਤੱਕ ਚਾਰ ਸਾਲਾਂ ਲਈ ਲਾਗੂ ਰਹੇਗਾ।

RELATED ARTICLES
POPULAR POSTS