ਟੋਰਾਂਟੋ/ਬਿਊਰੋ ਨਿਊਜ਼ : ਸਾਲ ਵਿੱਚ ਇੱਕ ਦਿਨ ਵਪਾਰੀਆਂ ਵਲੋਂ ਆਪਣੇ ਸਮਾਨ ਉਪਰ ਲਗਾਈ ਜਾਂਦੀ ਸੇਲ ਉਪਰ ਦਿੱਤੀ ਜਾਂਦੀ ਭਾਰੀ ਛੋਟ ਕਾਰਨ ਸਮਾਨ ਖਰੀਦਣ ਵਾਲਿਆਂ ਵਲੋਂ ਜੀਟੀਏ ਇਲਾਕੇ ਦੇ ਸਟੋਰਾਂ ਵਿੱਚ ਭਾਰੀ ਗਹਿਮਾ ਗਹਿਮੀ ਕੀਤੀ ਗਈ। ਇਕ ਅੰਦਾਜ਼ੇ ਮੁਤਾਵਿਕ ਇਸ ਦਿਨ ਬਿਲੀਅਨ ਡਾਲਰਾਂ ਦੇ ਸਮਾਨ ਦੀ ਵੇਚ ਵੱਟਤ ਹੁੰਦੀ ਮੰਨੀ ਜਾਂਦੀ ਹੈ। ਲੋਕਾਂ ਵਲੋਂ ਸਸਤਾ ਸਮਾਨ ਖਰੀਦਣ ਲਈ ਸਟੋਰਾਂ ਉਪਰ ਭਾਰੀ ਰੌਣਕਾ ਲਗਾਈਆਂ ਗਈਆਂ ਜਿਸ ਨਾਲ ਕਈ ਥਾਵਾਂ ਉਪਰ ਆਵਾਜਾਈ ਅਤੇ ਪਾਰਕਿੰਗ ਲਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਵਿਚੋਂ ਵੀ ਗੁਜ਼ਰਨਾ ਪਿਆ।ਇਸ ਦਿਨ ਲੋਕਾਂ ਖਾਸ ਕਰਕੇ ਭਾਰਤੀ ਭਾਈਚਾਰੇ ਵਲੋਂ ਖਰੀਦੋ ਫਰੋਖਤ ਲਈ ਖਾਸ ਦਿਲਚਸਪੀ ਦਿਖਾਈ ਜਾਂਦੀ ਹੈ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …