Breaking News
Home / ਕੈਨੇਡਾ / ਸਾਲਾਨਾ ਹੁਸ਼ਿਆਰਪੁਰ ਨਾਈਟ ਯਾਦਗਾਰੀ ਹੋ ਨਿੱਬੜੀ

ਸਾਲਾਨਾ ਹੁਸ਼ਿਆਰਪੁਰ ਨਾਈਟ ਯਾਦਗਾਰੀ ਹੋ ਨਿੱਬੜੀ

ਬਰੈਂਪਟਨ/ਬਿਊਰੋ ਨਿਊਜ਼ : ਹੁਸ਼ਿਆਰਪੁਰ ਕਲਚਰਲ ਕਲੱਬ ਵਲੋਂ ਦਿਨ ਸ਼ਨੀਵਾਰ 16 ਸਤੰਬਰ ਦੀ ਸ਼ਾਮ ਨੂੰ ਚਾਂਦਨੀ ਬੈਂਕਟ ਹਾਲ ਵਿੱਚ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਸਾਲਾਨਾਂ ਹੁਸ਼ਿਆਰਪੁਰ ਨਾਈਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਾਮੇਡੀਅਨ, ਮੀਡੀਆਪਰਸਨ ਰਾਣਾਂ ਰਣਬੀਰ ਨੇਂ ਸਟੇਜ ਸੰਭਾਲਦਿਆਂ ਸੱਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਕੀਤਾ ਅਤੇ ‘ਤੂੰ ਵੀ ਬਦਲ ਜਾ ਯਾਰਾ ਦੁਨੀਆਂ ਬਦਲ ਗਈ’ ਜਿਹਾ ਗੀਤ ਗਾ ਕੇ ਤੇ ਦੂਸਰੇ ਹੁਨਰ ਨਾਲ ਸਾਰਿਆਂ ਨੂੰ ਪ੍ਰੋਗਰਾਮ ਨਾਲ ਜੋੜੀ ਰਖਿੱਆ।ਬਚਿੱਆਂ ਦੂਆਰਾ ਸਪੈਸ਼ਲ ਭੰਗੜੇ ਦੀ ਵਧੀਆ ਪੇਸ਼ਕਸ਼ ਕੀਤੀ ਗਈ। ਇਨਾਮਾਂ ਦੇ ਡਰਾਅ ਕੱਢੇ ਗਏ ਜਿਸ ਵਿੱਚ ਚਾਰ ਟੀ ਵੀ ਅਤੇ ਇੱਕ ਵਾਈ ਫਾਈ ਲੈਪ ਟਾਪઠ ਦਿੱਤੇ ਗਏ। ਕੈਨੇਡਾ ਵਿੱਚ ਰਹਿੰਦਿਆਂ ਜਦੋਂ ਕਿਤੇ ਵਤਨ ਪੰਜਾਬ ਦੀ ਯਾਦ ਆਉਂਦੀ ਹੈ ਤਾਂ ਅਸੀ ਹਮੇਸ਼ਾਂ ਆਪਣੇ ਸ਼ਹਿਰਾਂ ਅਤੇ ਪਿੰਡਾਂ ਨੂੰ ਯਾਦ ਕਰਦੇ ਹਾਂ। ਜੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੋਂ ਦੇ ਪੜ੍ਹੇ-ਲਿਖੇ ਲੋਕਾਂ ਦੀ ਗੱਲ ਜ਼ਰੂਰ ਹੁੰਦੀ ਹੈ। ਸਥਾਨਕ
ਵਾਸੀਆਂ ਵਲੋਂ ਹੁਸ਼ਿਆਰਪੁਰ ਨਾਈਟ ਦੌਰਾਨ, ਪੰਜਾਬ ਨੂੰ ਇਸ ਜ਼ਿਲ੍ਹੇ ਵਲੋਂ ਸੱਭ ਤੋਂ ਵੱਧ ਡੀ ਸੀ ਅਤੇ ਆਈ ਐਸ ਆਈ ਅਫਸਰ ਦੇਣ ਦੀ ਗੱਲ ਤੇ ਮਾਣ ਕੀਤਾ ਗਿਆ। ਇਸ ਦੇ ਨਾਲ ਮਾਹਲਪੁਰ ਦੇ ਫੁੱਟਬਾਲ ਅਤੇ ਖਾਸ ਕਰਕੇ ਮਾਹਿਲਪੁਰ, ਖਰੜ੍ਹ-ਅੱਛਰਵਾਲ ਦੇ ਨੈਸ਼ਨਲ ਲੈਵਲ ਦੇ ਫੁੱਟਬਾਲ ਖਿਡਾਰੀਆਂ, ਪ੍ਰਸਿੱਧ ਗਾਇਕ ਪ੍ਰੇਮ ਸਿੰਘ ਮਹੇ, ਪਿੰਡ ਠੰਡਲ ਦੇ ਅਕਾਲੀ ਲੀਡਰ ਸੋਹਣ ਸਿੰਘ ਠੰਡਲ, ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ (ਪਿੰਡ ਲੰਗੇਰੀ), ਕਾਂਗਰਸੀ ਲੀਡਰ ਕਮਲ ਚੌਧਰੀ,
ਬਸਪਾ ਲੀਡਰ ਕਾਂਸ਼ੀ ਰਾਮ ਅਤੇ ਭਾਜਪਾ ਲੀਡਰ ਵਿਜੇ ਸਾਂਪਲਾ ਦਾ ਵੀ ਜ਼ਿਕਰ ਕੀਤਾ ਗਿਆ। ਹੁਸ਼ਿਆਰਪੁਰ ਜਿਲ੍ਹੇ ਦੇ ਮੀਡੀਆ ਨਾਲ ਸੰਬਧਿਤ ਦੈਨਿਕ ਜਾਗਰਣ, ਦੈਨਿਕ ਭਾਸਕਰ, ਪੰਜਾਬੀ ਦੇ ਰਿਪੋਰਟਰਾਂ ਨੂੰ ਚੇਤੇ ਕੀਤਾ ਗਿਆ। ਸਾਰੇ ਪੰਜਾਬ ਅਤੇ ਹੁਸ਼ਿਆਰਪੁਰ ਵਿੱਚ ਪ੍ਰਸਿੱਧ ਪਿੰਡ ਪਲਾਹੀ ਨੂੰ ਵੀ ਯਾਦ ਕੀਤਾ ਗਿਆ ਜਿਸ ਪਿੰਡ ਦੇ ਸੱਭ ਤੋਂ ਜ਼ਿਆਦਾ ਲੋਕਾਂ ਨੂੰ ਵਿਦੇਸ਼ਾਂ ਵਿੱਚ ਹੋਣ ਅਤੇ ਕੈਨੇਡਾ ਵਿੱਚ 100 ਸਾਲਾਂ ਤੋਂ ਜ਼ਿਆਦਾ ਦੇ ਵਸਨੀਕ ਹੋਣ ਦਾ ਮਾਣ ਹਾਸਲ ਹੈ। ਹੁਸ਼ਿਆਰਪੁਰ ਕਲਚਰਲ ਕਲੱਬ ਲਈ ਇਹ ਬੜ੍ਹੇ ਮਾਣ ਦੀ ਗੱਲ ਹੈ ਕਿ ਇਸ ਕਲੱਬ ਵਲੋਂ ਸਮਾਜ਼ਿਕ ਸੰਸਥਾਵਾਂ ਦੀ ਬਹੁਤ ਮਦੱਦ ਕੀਤੀ ਜਂਾਦੀ ਹੈ। ਹਾਲੇ ਪਿੱਛੇ ਜਿਹੇ ਇਸ ਸਮਾਜ ਸੇਵੀ ਸੰਸਥਾ ਵਲੋਂ ਭਾਈ ਘਨੱਈਆ ਜ਼ੀ ਚੈਰੀਟੇਬਲ ਟਰੱਸਟ ਨੂੰ (ਯੂਨੀਕ ਹੋਮ) ਨੂੰ ਇੱਕ ਲੱਖ ਰੁਪਏ ਭੇਂਟ ਕੀਤੇ ਗਏ ਸਨ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗਾਇਕ ਰਣਜੀਤ ਮਣੀ ਨੇ ਆਪਣੇਂ ਪ੍ਰਸਿੱਧ ਗੀਤ ‘ਮੇਰੇ ਰਾਂਝੇ ਦਾ ਪ੍ਰਿਸੀਪਲ ਜੀ ਨਾਂ ਹਾੜੇ ਕੱਟਿਓ ਨਾਂ ਕਾਲਜ ‘ਚੋਂ ਨਾਂ’ ਅਤੇ ‘ਸੁਣਿਆ ਤੂੰ ਚੰਨਾ ਪਾਸਪੋਰਟ ਵੀ ਬਣਾ ਲਿਆ’ ਗੀਤ ਗਾ ਕੇ, ਪ੍ਰੋਗਰਾਮ ਨੂੰ ਮਨੋਰੰਜਕ ਬਣਾਇਆ ਗਿਆ। ਦੀਦਾਰ ਸਿੰਘ ਕਲਸੀ ਦੁਆਰਾ ਵੀ ਕੁੱਝ ਗੀਤ ਗਾ ਕੇ ਮਨੋਰੰਜਨ ਕੀਤਾ ਗਿਆ। ਗਾਇਕ ਬਾਲੀ ਲਸਾੜਾ ਨੇਂ ਗੀਤਾਂ ਦੀ ਸ਼ੁਰੂਆਤ ਨਾਲ ਸੱਭ ਨੂੰ ਫਲੋਰ ਤੇ ਡਾਂਸ ਦਾ ਸੱਦਾ ਦਿੱਤਾ ਗਿਆ। ਪ੍ਰਭ ਸੈਣੀ ਅਤੇ ਨਵਾਬ ਧਾਲੀਵਾਲ ਜਿਹੇ ਨੌਜਵਾਨਾਂ ਦੀ ਰਹਿਨੁਮਾਈ ਵਿੱਚ ਭੰਗੜਾ ਕਲੱਬ
‘ਸ਼ਾਨ ਪੰਜਾਬ ਦੀ’ ਨੇ ਭੰਗੜੇ ਨਾਲ ਸੱਭ ਦਾ ਮਨ ਮੋਹ ਲਿਆ। ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਸਪੈਸ਼ਲ ਕੁਇੱਜ਼ ਵੀ ਰੱਖਿਆ ਗਿਆ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਗੀਤਕਾਰ ਪਰਮਜੀਤ ਸਿੰਘ ਹੰਸ ਨੇਂ ‘ਦਿਲ ਚੋਰੀ ਸਾਡਾ ਹੋ ਗਿਆ ਕਿ ਕਰੀਏ ਕੀ ਕਰੀਏ’ ਜਿਹੇ ਗੀਤ ਨਾਲ ਪ੍ਰੋਗਰਾਮ ਵਿੱਚ ਹੋਰ ਰੰਗਤ ਲਿਆਂਦੀ।
ਸਾਰੇ ਪ੍ਰੋਗਰਾਮ ਦੌਰਾਨ ਸਾਰੇ ਬਿਜਸਨ ਸਪੋਂਸਰਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਰਿਹਾ ਜਿਹਨਾਂ ਸਦਕਾਂ ਇਹ ਪ੍ਰੋਗਰਾਮ ਸਫਲ ਹੋ ਸਕਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਟੇਜ ਦਾ ਆਖਰੀ ਡਾਂਸ ‘ਹਿੱਪਸ ਡੋਂਟ ਲਾਈ ਡਾਂਸ’ ਗਰੁੱਪ ਦੁਆਰਾ ਪੇਸ਼ ਕੀਤਾ ਗਿਆ, ਜੋ ਕਿ ਸਾਰਿਆਂ ਨੇਂ ਪਸੰਦ ਕੀਤਾ। ਸੈਂਕੜਿਆਂ ਦੀ ਗਿਣਤੀ ਵਿੱਚ ਆਏ ਮਹਿਮਾਨਾਂ ਨੇ ਮਨੋਰੰਜਨ ਤੋਂ ਇਲਾਵਾ ਸ਼ੁਰੂ ਵਿੱਚ ਪਸੰਦੀਦਾ ਸਨੈਕਸ ਅਤੇ ਅਖੀਰ ਵਿੱਚ ਡਿਨਰ ਦਾ ਭਰਪੂਰ ਆਨੰਦ ਮਾਣਿਆ ਅਤੇ ਦੇਰ ਰਾਤ ਤੱਕ ਡਾਂਸ ਕੀਤਾ।
ਪਿਛਲੇ 10 ਸਾਲਾਂ ਤੋਂ ਹੁਸ਼ਿਆਰਪੁਰ ਨਾਈਟ ਦੇ ਸਫਲ ਆਯੋਜਨ ਨੂੰ ਬਰਕਰਾਰ ਰੱਖਣ ਵਾਲੇ ਹੁਸ਼ਿਆਰਪੁਰ ਕਲਚਰ ਕਲੱਬ ਦੇ ਮੈਂਬਰਾਂ ਸਮੇਤ ਅਹੁਦੇਦਾਰ ਅਮਰਜੀਤ ਸਿੰਘ, ਤਰਸੇਮ ਸਿੰਘ, ਰਾਜੀਵ ਸਿੰਘ, ਗੁਰਚਰਨ ਸਿੰਘ ਅਤੇ ਸੁਖਵਿੰਦਰ ਸਿੰਘ ਵਧਾਈ ਦੇ ਪਾਤਰ ਹਨ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …