ਆਪਣੇ ਟੀਚੇ ਅਤੇ ਇਛਾਵਾਂ ਬਾਰੇ ਕੀਤਾ ਜਾਗਰੂਕ
ਟਰਾਂਟੋ/ਕੰਵਲਜੀਤ ਸਿੰਘ ਕੰਵਲ
ਅਪਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇਂ ਵੱਜੋਂ ਮਨਾਏ ਜਾ ਰਹੇ ਸਮਾਗਮਾਂ ਦੀ ਕੜੀ ਨੂੰ ਅੱਗੇ ਤੋਰਦਿਆਂ ਹਰ ਸਾਲ ਦੀ ਤਰਾ੍ਹਂ ਵਿਸਾਖੀ ਤਿਉਹਾਰ ਨੂੰ ਓਨਟਾਰੀਓ ਸੂਬੇ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਚ ਮਨਾਉਣ ਦਾ ਉਪਰਾਲਾ ਕੀਤਾ ਗਿਆ। ਇਸ ਸਮੇਂ ਆਯੋਜਿਤ ਰਿਸੈਪਸ਼ਨ ਚ ਸ਼ਾਮਲ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਅਹੁਦੇਦਾਰਾਂ ਨੇ ਭਾਗ ਲਿਆ।
ਕੈਨੇਡੀਅਨ ਸਿੱਖ ਐਸੋਸੀਏਸ਼ਨ ਦੇ ਚੇਅਰ ਸੁਖਵੰਤ ਠੇਠੀ ਨੇ ਉਕਤ ਐਸੋਸੀਏਸ਼ਨ ਦੇ ਟੀਚੇ, ਇਛਾਵਾਂ ਅਤੇ ਕਾਰਜ ਖੇਤਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਦਾ ਮਿਸ਼ਨ ਸਰਬ ਪੱਖੀ ਕੈਨੇਡੀਅਨ ਸਭਿਆਚਾਰ ਨੂੰ ਪਰਫੁਲੱਤ ਕਰਨਾਂ, ਸ਼ੋਸ਼ਲ ਅਤੇ ਰਾਜਨੀਤਕ ਗਤੀਵਿਧੀਆਂ, ਸਮਾਂਨਅੰਤਰਤਾ ਆਦਿ ਨੂੰ ਅਮਲੀ ਜਾਮਾ ਪਹਿਨਾਉਣਾਂ ਹੈ। ਉਹਨਾਂ ਇਸ ਮੌਕੇ ਪੁੱਜੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੇਤਾਵਾ ਨੂੰ ਜੀ ਆਇਆਂ ਕਿਹਾ। ਐਸੋਸੀਏਸ਼ਨ ਦੇ ਬੁਲਾਰੇ ਅਤੇ ਇਸ ਸਮਾਗਮ ਦੇ ਸਟੇਜ ਸਕੱਤਰ ਪਰਿਤਪਾਲ ਸਿੰਘ ਚੱਠਾ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਂਇੰਦਿਆਂ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੇ ਕਈ ਹੋਰ ਸੂਬਿਆਂ ਵਾਂਗ ਦਸਤਾਰ ਸਜਾ ਕੇ ਓਨਟਾਰੀਓ ਸੂਬੇ ਦੀਆਂ ਸੜਕਾਂ ਤੇ ਮੋਟਰ ਸਾਈਕਲ ਚਲਾਉਣ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਕਿ ਜਿੱਥੇ ਓਨਟਾਰੀਓ ਸਰਕਾਰ ਅਪਰੈਲ ਮਹੀਨੇਂ ਨੂੰ ਸਿੱਖ ਹੈਰੀਟੇਜ ਮਹੀਂਨੇਂ ਵਜੋਂ ਮਨਾ ਰਹੀ ਹੈ ੳਥੇ ਸਰਕਾਰ ਨੂੰ ਅਜਿਹਾ ਐਲਾਨ ਕਰਕੇ ਸਿੱਖਾਂ ਦੀ ਦਸਤਾਰ ਨੂੰ ਇਕ ਵੱਖਰੀ ਪਹਿਚਾਣ ਵਜੋਂ ਜਾਣਿਆਂ ਜਾਣਾ ਚਾਹੀਦਾ ਹੈ।
ਇਸ ਮੌਕੇ ਬੁਲਾਰਿਆਂ ਚ ਲਿਬਰਲ ਪਾਰਟੀ ਵਲੋਂ ਇੰਦਰਾ ਨਾਇਡੂ,ਪੀ ਸੀ ਵੱਲੋਂ ਟੌਡ ਸਮਿੱਥ ਅਤੇ ਐਨ ਡੀ ਪੀ ਵੱਲੋਂ ਟੈਰੀਸਾ ਆਰਮਸਟਰੌਂਗ ਆਦਿ ਨੇ ਸੰਬੋਧਨ ਕੀਤਾ ਅਤੇ ਐਸੋਸੀਏਸ਼ਨ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਵੀ ਪਰਗਟਾਇਆ। ਇੰਦਰਾ ਨਾਇਡੂ ਨੇ ਪ੍ਰੀਮੀਅਰ ਕੈਥਲਿਨ ਵਿੰਨ ਦਾ ਸੁਨੇਹਾ ਵੀ ਪੜ ਕੇ ਸੁਣਾਇਆ ਅਤੇ ਐਸੋਸੀਏਸ਼ਨ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਆਂ ਵੀ ਗਿਆ। ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਚ ਸ੍ਰ: ਗੁਰਬਖਸ਼ ਸਿੰਘ ਮੱਲੀ੍ਹ ਸਾਬਕਾ ਮੈਂਬਰ ਪਾਰਲੀਮੈਂਟ, ਹਰਿੰਦਰ ਤੱਖੜ, ਜਗਮੀਤ ਸਿੰਘ, ਹਰਿੰਦਰ ਮੱਲੀ (ਸਾਰੇ ਐਮ ਪੀ ਪੀ) ਤੋੰ ਇਲਾਵਾ ਬਲਜੀਤ ਸਿੰਘ ਘੁਮੰਣ, ਪਰਿਤਪਾਲ ਸਿੰਘ,ਜਸਕਰਨ ਸਿੰਘ, ਬਲਕਰਨਜੀਤ ਸਿੰਘ ਗਿੱਲ, ਪੈਮ ਹੁੰਦਲ ਬੈਰਿਸਟਰ ਸੋਲਿਸਟਰ, ਕੁਲਵਿੰਦਰ ਢੇਡ ਅਤੇ ਜਤਿੰਦਰ ਕੌਰ ਗਿੱਲ ਆਦਿ ਨਾਂ ਵਰਨਣਯੋਗ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …