Breaking News
Home / ਕੈਨੇਡਾ / ਮੁਫਤ ਭੋਜਨ ਵੰਡਣ ਕਾਰਨ ਚਾਰੇ ਪਾਸੇ ਪੰਜਾਬੀਆਂ ਦੀ ਹੋ ਰਹੀ ਹੈ ਪ੍ਰਸੰਸਾ

ਮੁਫਤ ਭੋਜਨ ਵੰਡਣ ਕਾਰਨ ਚਾਰੇ ਪਾਸੇ ਪੰਜਾਬੀਆਂ ਦੀ ਹੋ ਰਹੀ ਹੈ ਪ੍ਰਸੰਸਾ

ਟੋਰਾਂਟੋਂ/ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ
ਕਰੋਨਾ ਜਿਹੀ ਮਹਾਂਮਾਰੀ ਦੀ ਆਫਤ ਨੇ ਜਿੱਥੇ ਲੋਕਾਂ ਨੂੰ ਆਪੋ-ਆਪਣੇ ਘਰਾਂ ਵਿੱਚ ਅਤੇ ਸੀਮਤ ਦਾਇਰਿਆਂ ਵਿੱਚ ਕੈਦ ਕਰ ਦਿੱਤਾ ਹੈ ਲੋਕ ਇੱਕ ਦੂਜੇ ਨੂੰ ਮਿਲਣ ਅਤੇ ਹੱਥ ਮਿਲਾਉਣ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ। ਅਜਿਹੇ ਹਲਾਤਾਂ ਵਿੱਚ ਇੱਥੇ ਵੱਸਦਾ ਪੰਜਾਬੀ ਭਾਈਚਾਰਾ ਫਿਰ ਖੁੱਲ੍ਹ ਕੇ ਅੱਗੇ ਆਇਆ ਹੈ। ਦਾਨੀ ਸੱਜਣਾਂ ਦੇ ਸਹਿਯੋਗ ਨਾਲ ઑ਼ਪੰਜਾਬੀ ਫੂਡ ਸੇਵਾ ਗਰੁੱਪ਼ ਸ਼ੁਰੂ ਕਰਕੇ ਇੱਕ ਅਜਿਹੀ ਮੁਹਿੰਮ ਤੋਰ ਦਿੱਤੀ ਹੈ ਜਿਸਦੀ ਚੁਫੇਰਿਉਂ ਭਰਪੂਰ ਸ਼ਲਾਘਾ ਹੋ ਰਹੀ ਹੈ। ਮਹਿਕ ਰੇਡੀਓ ਦੇ ਨੌਜਵਾਨ ਸੰਚਾਲਕ ਅਤੇ ਹੋਸਟ ਜੁਗਰਾਜ ਸਿੱਧੂ,ਐਲ ਪੀ ਰੂਫਿੰਗ ਦੇ ਬਲਵਿੰਦਰ ਸਿੰਘ, ਨੌਜਵਾਨ ਆਗੂ ਗੋਲੂ ਇਯਾਲੀ, ਫਤਿਹ ਮੀਡੀਆ ਤੋਂ ਜੋਤੀ ਸਿੰਘ ਮਾਨ, ਦਵਿੰਦਰ ਧਾਲੀਵਾਲ, ਦਿਲਸ਼ਾਦ ਪੰਨੂੰ, ਗੱਗੀ ਭੁਲਰ, ਰਮਨ ਸਹੋਤਾ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਵੀ ਚੋਖਾ ਯੋਗਦਾਨ ਪਾ ਰਹੇ ਹਨ ਲੋੜਵੰਦਾਂ ਨੂੰ ਮੁਫਤ ਵਿੱਚ ਜ਼ਰੂਰੀ ਵਸਤਾਂ ਅਤੇ ਸੁੱਕਾ ਭੋਜਨ ਘਰੋ-ਘਰੀ ਪਹੁੰਚਾ ਰਹੇ ਹਨ। ਜ਼ਰੂਰਤਮੰਦ ਲੋਕ ਉਨ੍ਹਾਂ ਵੱਲੋਂ ਦੱਸੀ ਥਾਂ ਤੇ ਜਾ ਕੇ ਆਪ ਵੀ ਜ਼ਰੂਰੀ ਸਮਾਨ ਲਿਆ ਰਹੇ ਹਨ ਜਿਸ ਬਾਰੇ ਜੁਗਰਾਜ ਸਿੱਧੂ ਅਤੇ ਬਲਵਿੰਦਰ ਸਿੰਘ ਐਲ ਪੀ ਨੇ ਦੱਸਿਆ ਕਿ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਭਾਈ ਘਨੱਈਆ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਕਿਉਂ ਨਾ ਇੱਕ ਗਰੁੱਪ ਬਣਾ ਕੇ ਇਸ ਮੁਸੀਬਤ ਦੀ ਘੜੀ ਵਿੱਚ ਲੋੜਵੰਦਾਂ ਦੀ ਮਦਦ ਕੀਤੀ ਜਾਵੇ ਜਿਸ ਤੋਂ ਬਾਅਦ ਸਾਡਾ ਭਾਈਚਾਰਾ ਖੁਲ੍ਹ ਕੇ ਸਾਹਮਣੇ ਆ ਗਿਆ। ਦਾਨੀ ਸੱਜਣਾਂ ਨੇ ਧੜਾ-ਧੜਾ ਸਮਾਨ ਦੱਸੇ ਹੋਏ ਪਤੇ ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਅਤੇ ਲੋੜਵੰਦਾਂ ਨੇ ਇੱਥੋਂ ਲਿਜਾਣਾ ਸ਼ੁਰੂ ਕਰ ਦਿੱਤਾ ਜੋ ਕਿ ਪਿਛਲੇ ਕੁਝ ਦਿਨਾ ਤੋਂ ਨਿਰੰਤਰ ਜਾਰੀ ਹੈ ਉਨ੍ਹਾਂ ਦੇ ਦੱਸਣ ਅਨੁਸਾਰ ਇਸ ਕਾਰਜ ਲਈ ਅੰਤਰ-ਰਾਸ਼ਟਰੀ ਵਿਦਿਆਰਥੀ ਉਨ੍ਹਾਂ ਦਾ ਬਹੁਤ ਸਾਥ ਦੇ ਰਹੇ ਹਨ ਜਿਹੜੇ ਲੋੜਵੰਦਾਂ ਨੂੰ ਦੱਸੇ ਹੋਏ ਪਤੇ ਤੇ ਘਰੋ-ਘਰੀ ਰਾਸ਼ਨ ਪਹੁੰਚਾਉਣ ਦਾ ਕੰਮ ਕਰ ਰਹੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …