12.4 C
Toronto
Friday, October 17, 2025
spot_img
Homeਕੈਨੇਡਾਡੌਨ ਮੀਨੇਕਰ ਸੀਨੀਅਰਜ਼ ਕਲੱਬ ਨੇ ਪੀਟਰ ਬੋਰੋਅ ਦਾ ਟੂਰ ਲਗਾਇਆ

ਡੌਨ ਮੀਨੇਕਰ ਸੀਨੀਅਰਜ਼ ਕਲੱਬ ਨੇ ਪੀਟਰ ਬੋਰੋਅ ਦਾ ਟੂਰ ਲਗਾਇਆ

ਬਰੈਂਪਟਨ : ਪ੍ਰਧਾਨ ਅਮਰੀਕ ਸਿੰਘ ਕੁਮਰੀਆ ਦੇ ਦੱਸਣ ਮੁਤਾਬਕ ਡੌਨ ਮੀਨੇਕਸ ਸੀਨੀਅਰ ਕਲੱਬ ਬਰੈਂਪਟਨ ਨੇ 6 ਅਗਸਤ 2018 ਨੂੰ ਪੀਟਰ ਬੋਰੋਅ ਕਰੂਜ਼ ਦਾ ਟੂਰ ਲਗਾਇਆ। ਸਾਰੇ ਮੈਂਬਰ ਸਵੇਰੇ 8.30 ਵਜੇ ਮੀਨੇਕਰ ਪਾਰਕ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਰਿਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਸਨੈਕਸ ਦੇ ਲਿਫਾਫੇ ਵੰਡੇ ਗਏ। ਠੀਕ 9.30 ਵਜੇ ਦੋ ਬੱਸਾਂ ਭਰ ਕੇ ਸਾਰੇ ਟੂਰ ਲਈ ਰਵਾਨਾ ਹੋਏ। ਸਾਰਿਆਂ ਵਿਚ ਬੜਾ ਉਤਸ਼ਾਹ ਸੀ। ਬੱਸਾਂ ਵਿਚ ਰਜ਼ਨੀ ਸ਼ਰਮਾ ਤੇ ਹੋਰ ਮੈਂਬਰਾਂ ਨੇ ਰਲ ਕੇ ਖੂਬ ਗੀਤ ਗਾਏ ਅਤੇ ਸਾਰਿਆਂ ਨੂੰ ਖੁਸ਼ ਰੱਖਿਆ। ਬੱਸਾਂ ਤਕਰੀਬਨ 11.40 ਵਜੇ ਰਿਵਰਵਿਊ ਪਾਰਕੇ ਤੇ ਜੂਹ ਪਹੁੰਚ ਗਈਆਂ। ਉਥੇ ਛੋਟੇ-ਛੋਟੇ ਗਰੁੱਪਾਂ ਵਿਚ ਸਾਰਿਆਂ ਨੇ ਜੂਹ ਦੀ ਸੈਰ ਕੀਤੀ ਤੇ ਕਈ ਕਿਸਮਾਂ ਦੇ ਜਾਨਵਰ ਦੇਖੇ। ਅੱਗੇ ਤੁਰਨ ਤੋਂ ਪਹਿਲਾਂ ਸਾਰਿਆਂ ਨੂੰ ਪੀਜੇ ਤੇ ਕੋਲਡ ਡਰਿੰਕਸ ਦਾ ਖੁੱਲ੍ਹਾ ਲੰਗਰ ਲਾਇਆ ਗਿਆ। ਜਿਸ ਵਿਚ ਜਗਦੇਵ ਸਿੰਘ ਗਰੇਵਾਲ, ਰਾਮ ਪ੍ਰਕਾਸ਼ ਪਾਲ, ਹਰਦਿਆਲ ਸਿੰਘ ਪਾਬਲਾ ਸਮੇਤ ਕਈਆਂ ਨੇ ਸਹਿਯੋਗ ਦਿੱਤਾ। ਇਸ ਟੂਰ ਵਿਚ ਬਟਰ ਫਲਾਈ ਕਲੱਬ ਦੀ ਪ੍ਰਧਾਨ ਬੀਬੀ ਰਜ਼ਨੀ ਸ਼ਰਮਾ ਤੇ ਮਲਕੀਤ ਕੌਰ ਦੀਆਂ ਸਾਥਣਾਂ ਨੇ ਵੀ ਸ਼ਮੂਲੀਅਤ ਕੀਤੀ। ਮੌਸਮ ਬੜਾ ਸੁਹਾਵਣਾ ਹੋ ਗਿਆ ਸੀ। ਤਕਰੀਬਨ 2.15 ਵਜੇ ਬੱਸਾਂ ਵਿਚ ਸਵਾਰ ਹੋ ਕੇ ਕਰੂਜ਼ ਵਾਲੀ ਜਗ੍ਹਾ ਪੀਟਰ ਬੋਰੋਅ ਲਈ ਰਵਾਨਾ ਹੋਈਆਂ। ਤਿੰਨ ਵਜੇ ਸਾਰੇ ਫੈਰੀ ਵਿਚ ਬੈਠ ਗਏ, ਜੋ ਕਿ ਪਹਿਲਾਂ ਹੀ ਬੁੱਕ ਕੀਤੀ ਹੋਈ ਸੀ। ਪਾਣੀ ਦੀਆਂ ਛੱਲਾਂ ਪਾਰ ਕਰਦੀ ਹੋਏ ਫੈਰੀ ਅੱਗੇ ਵਧਦੀ ਗਈ। ਇਕ ਜਗ੍ਹਾ ‘ਤੇ ਫੈਰੀ 12 ਫੁੱਟ ਤੇ ਅੱਗੇ ਜਾ ਕੇ 65 ਫੁੱਟ ਉਚੀ ਹੋ ਗਈ। ਇਹ ਨਜ਼ਾਰਾ ਬੜਾ ਰੌਚਿਕ ਸੀ। ਸਾਰਿਆਂ ਨੇ ਇਸਦਾ ਬੜਾ ਅਨੰਦ ਲਿਆ।

RELATED ARTICLES

ਗ਼ਜ਼ਲ

POPULAR POSTS