ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਸ਼ੇਰੀਡੇਨ ਕਾਲਜ ਦੇ ਡੇਵਿਸ ਕੈਂਪਸ ਵਿਚ 29 ਜਨਵਰੀ ਨੂੰ ਇਕ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਮਗਰੋਂ ਪੁਲਿਸ ਨੇ ਕਾਰਵਾਈ ਕਰਦਿਆਂ 22 ਸਾਲਾ ਵਿਦਿਆਰਥੀ ਨੂੰ ਹਿਰਾਸਤ ਵਿਚ ਲੈ ਲਿਆ। ਦੋਸ਼ੀ ਵਿਦਿਆਰਥੀ ਨੇ ਡੇਵਿਸ ਕੈਂਪਸ ਦੇ ਪ੍ਰੋਫੈਸਰ ਨੂੰ ਇਹ ਧਮਕੀ ਕਿਡਜ਼ ਹੈਲਪ ਫੋਨ ਤੋਂ ਦਿੱਤੀ ਸੀ ਜੋ ਕਿ ਇਕ ਰਾਸ਼ਟਰੀ ਫੋਨ ਹੈ ਅਤੇ ਵੈੱਬ ਕੋਨਸਲਿੰਗ ਸਰਵਿਸ ਹੈ, ਜੋ ਬੱਚਿਆਂ ਅਤੇ ਜਵਾਨਾਂ ਦੀ ਸੁਵਿਧਾ ਲਈ ਹੈ। ਪੁਲਿਸ ਨੇ ਦੋਸ਼ੀ ਦੀ ਮਾਨਸਿਕ ਸਥਿਤੀ ਕਾਰਨ ਉਸ ਦਾ ਨਾਂ ਗੁਪਤ ਰੱਖਿਆ ਹੈ।
ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਟੋਰਾਂਟੋ ਪੁਲਿਸ ਨੇ 29 ਜਨਵਰੀ ਨੂੰ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਕੋਈ ਪ੍ਰੋਫੈਸਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਿਹਾ ਸੀ। ਕਾਂਸਟੇਬਲ ਹਰਿੰਦਰ ਸੋਹੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਕੈਂਪਸ ਗਏ ਅਤੇ ਉਨ੍ਹਾਂ ਨੇ ਕਲਾਸ ਵਿਚ ਜਾ ਕੇ ਇਸ ਦੋਸ਼ੀ ਵਿਦਿਆਰਥੀ ਨੂੰ ਹਿਰਾਸਤ ‘ਚ ਲਿਆ। ਵਿਦਿਆਰਥੀਆਂ ਨੇ ਦੱਸਿਆ ਕਿ ਇਹ ਬਹੁਤ ਖਤਰੇ ਵਾਲਾ ਸਮਾਂ ਸੀ ਜਦ ਪੁਲਿਸ ਨੇ ਕਲਾਸ ਵਿਚ ਜਾ ਕੇ ਸ਼ੱਕੀ ਵਿਦਿਆਰਥੀ ਨੂੰ ਘੇਰਿਆ।ઠ
ਸ਼ੇਰੀਡੇਨ ਕੈਂਪਸ ਦੀ ਸੁਰੱਖਿਆ ਅਤੇ ਐਮਰਜੈਂਸੀ ਦਾ ਪ੍ਰਬੰਧ ਕਰਨ ਵਾਲੀ ਡਾਇਰੈਕਟਰ ਕੈਥਰੀਨ ਕੈਮਰੋਨ ਨੇ ਦੱਸਿਆ, ”ਸ਼ੇਰੀਡੇਨ ਸਕਿਓਰਟੀ ਸਟਾਫ ਨੇ ਪੁਲਿਸ ਨਾਲ ਇਸ ਮਾਮਲੇ ਵਿਚ ਗੱਲ ਕੀਤੀ ਸੀ ਕਿ ਇਕ ਵਿਦਿਆਰਥੀ ਨੇ ਡੇਵਿਸ ਕੈਂਪਸ ਦੇ ਕਮਿਊਨਿਟੀ ਮੈਂਬਰਾਂ ਨੂੰ ਧਮਕਾਇਆ ਹੈ।” ਇਸ ਦੋਸ਼ੀ ਵਿਦਿਆਰਥੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਸਖਤ ਹਦਾਇਤਾਂ ਦੇ ਕੇ ਜ਼ਮਾਨਤ ਦਿੱਤੀ ਗਈ। ਉਸ ਨੂੰ ਸ਼ੇਰੀਡੇਨ ਕੈਂਪਸ ਵਿਚ ਜਾਣ ਅਤੇ ਇਸ ਮਾਮਲੇ ਨਾਲ ਸਬੰਧਤ ਲੋਕਾਂ ਨਾਲ ਗੱਲਬਾਤ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਨੇ ਸ਼ੇਰੀਡੇਨ ਵਿਚ ਭੇਜੀ ਗਈ ਇਕ ਈ-ਮੇਲ ਰਾਹੀਂ ਦੱਸਿਆ ਹੈ। ਇਸ ਘਟਨਾ ਬਾਰੇ ਇਕ ਵਿਦਿਆਰਥਣ ਡਿਲੀਆਨਾ ਅਲਪੇਅ ਨੇ ਇੰਸਟਾਗ੍ਰਾਮ ‘ਤੇ ਦੱਸਿਆ ਕਿ ਇਹ ਸਥਿਤੀ ਬਹੁਤ ਖਤਰਨਾਕ ਸੀ ਅਤੇ ਉਹ ਇਸ ਨੂੰ ਕਦੇ ਭੁੱਲ ਨਹੀਂ ਸਕਦੀ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …