Breaking News
Home / ਕੈਨੇਡਾ / ਸੋਨੀਆ ਸਿੱਧੂ ਬਰੈਂਪਟਨ ‘ਚ ਡਾਇਬੇਟੀਜ਼ ਖ਼ਿਲਾਫ਼ ਹੋਈ ਵਾੱਕ ਵਿਚ ਸ਼ਾਮਲ ਹੋਏ

ਸੋਨੀਆ ਸਿੱਧੂ ਬਰੈਂਪਟਨ ‘ਚ ਡਾਇਬੇਟੀਜ਼ ਖ਼ਿਲਾਫ਼ ਹੋਈ ਵਾੱਕ ਵਿਚ ਸ਼ਾਮਲ ਹੋਏ

ਬਰੈਂਪਟਨ : ਲੰਘੇ ਐਤਵਾਰ 9 ਜੂਨ ਨੂੰ ਬਰੈਂਪਟਨ ਵਿਚ ‘2019 ਸਨ ਲਾਈਫ਼ ਵਾੱਕ ਟੂ ਕਿਉਰ ਲਾਈਫ਼ ਫ਼ਾਰ ਜੇ.ਆਰ.ਡੀ.ਐੱਫ਼.’ ਕਰਵਾਈ ਗਈ ਜਿਸ ਵਿਚ ਕੈਨੇਡਾ-ਭਰ ਤੋਂ ਆਏ ਪੈਦਲ-ਚਾਲਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਵਾੱਕ ਵਿਚ ਇਨ੍ਹਾਂ ਪੈਦਲ-ਚਾਲਕਾਂ ਨਾਲ ਆਪਣੀ ਭਰਪੂਰ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਹਾਜ਼ਰ ਲੋਕਾਂ ਨਾਲ ਡਾਇਬੇਟੀਜ਼ ਟਾਈਪ-1 ਦੇ ਇਲਾਜ ਲਈ ਨਿੱਜੀ ਦਿਲਚਸਪੀ ਅਤੇ ਦ੍ਰਿੜ੍ਹ ਭਾਵਨਾ ਨਾਲ ਕੰਮ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਆਪਣਾ ਰਾਜਸੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਹੈੱਲਥ ਕੇਅਰ ਅਤੇ ਡਾਇਬੇਟੀਜ਼ ਦੀ ਖੋਜ ਨਾਲ ਸਬੰਧਿਤ ਖ਼ੇਤਰ ਵਿਚ ਕੰਮ ਕਰਨ ਦੇ ਆਪਣੇ ਨਿੱਜੀ ਤਜਰਬੇ ਦੇ ਆਧਾਰ ‘ਤੇ ਸੋਨੀਆ ਸਿੱਧੂ ਜੇ.ਆਰ.ਡੀ.ਐੱਫ਼. ਵਰਗੀਆਂ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕਰਦੇ ਹਨ ਜੋ ਡਾਇਬੇਟੀਜ਼ ਸਬੰਧੀ ਲੋਕਾਂ ਵਿਚ ਜਾਗਰੂਕਤਾ ਫ਼ੈਲਾਉਣ ਅਤੇ ਇਸ ਮੰਤਵ ਲਈ ਮੈਡੀਕਲ ਖੋਜ ਦੀ ਫ਼ੰਡਿੰਗ ਲਈ ਲਗਾਤਾਰ ਯਤਨਸ਼ੀਲ ਹਨ। ਇਸ ਵਾੱਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਸੋਨੀਆ ਨੇ ਕਿਹਾ,”ਦੋਸਤਾਂ-ਮਿੱਤਰਾਂ ਅਤੇ ਡਾਇਬੇਟੀਜ਼ ਤੋਂ ਬਚਣ ਵਾਲਿਆਂ ਨਾਲ ਪੈਦਲ ਚੱਲਦਿਆਂ ਅਸੀਂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਦੇ ਹਾਂ ਜਿਹੜੇ ਇਸ ਬੀਮਾਰੀ ਨਾਲ ਹਰ ਰੋਜ਼ ਜੂਝ ਰਹੇ ਹਨ। ਅੱਜ ਅਸੀਂ ਇਸ ਬੀਮਾਰੀ ਦੇ ਇਲਾਜ ਲਈ ਇਕੱਠੇ ਚੱਲ ਰਹੇ ਹਾਂ ਪਰ ਸਾਡਾ ਇਹ ਸਫ਼ਰ ਇੱਥੇ ਹੀ ਸਮਾਪਤ ਨਹੀਂ ਹੋ ਜਾਂਦਾ।
ਮੈਂ ਇਸ ਬੀਮਾਰੀ ਨਾਲ ਪੀੜਤ ਵਿਅੱਕਤੀਆਂ ਅਤੇ ਹੈੱਲਥਕੇਅਰ ਨਾਲ ਜੁੜੇ ਸਮੂਹ-ਕਰਮਚਾਰੀਆਂ ਨੂੰ ਇਸ ਦੇ ਇਲਾਜ ਲਈ ਦਿਲੀ-ਭਾਵਨਾ ਨਾਲ ਕੰਮ ਕਰਨ ਲਈ ਕਹਿੰਦੀ ਹਾਂ ਅਤੇ ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਹਾਂ। ਉਨ੍ਹਾਂ ਦੀ ਸਖ਼ਤ ਮਿਹਨਤ ਨੇ ਮੈਨੂੰ ਹਾਊਸ ਆਫ਼ ਕਾਮਨਜ਼ ਵਿਚ ਨਵੰਬਰ ਮਹੀਨੇ ਨੂੰ ‘ਡਾਇਬੇਟੀਜ਼ ਮੰਥ’ ਐਲਾਨਣ ਲਈ ਮੋਸ਼ਨ ਲਿਆਉਣ ਲਈ ਪ੍ਰੇਰਿਆ।”

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …