ਕਿਹਾ : ਪੂਰਾ ਦੇਸ਼ ਅੱਤਵਾਦ ਦੇ ਖਿਲਾਫ਼ ਇਕਜੁੱਟ ਅਤੇ ਗੁੱਸੇ ’ਚ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਸਿਰਫ ਇੱਕ ਫੌਜੀ ਮਿਸ਼ਨ ਨਹੀਂ ਹੈ, ਸਗੋਂ ‘‘ਬਦਲਦੇ ਭਾਰਤ ਦੀ ਤਸਵੀਰ’’ ਹੈ ਜੋ ਦੇਸ ਦੇ ਸੰਕਲਪ, ਹਿੰਮਤ ਅਤੇ ਵਿਸਵ ਪੱਧਰ ’ਤੇ ਵਧਦੀ ਤਾਕਤ ਨੂੰ ਦਰਸਾਉਂਦਾ ਹੈ। ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਰਾਸਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਪੂਰਾ ਦੇਸ ਅੱਤਵਾਦ ਵਿਰੁੱਧ ਇੱਕਜੁਟ, ਗੁੱਸੇ ਵਿੱਚ ਅਤੇ ਦਿ੍ਰੜ ਸੰਕਲਪ ਹੈ। ਮੋਦੀ ਨੇ ‘ਅਪਰੇਸ਼ਨ ਸਿੰਧੂਰ’ ਨੂੰ ਅੱਤਵਾਦ ਵਿਰੁੱਧ ਆਲਮੀ ਲੜਾਈ ਵਿੱਚ ਅਹਿਮ ਮੋੜ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਭਾਰਤ ਦੀ ਵਧਦੀ ਤਾਕਤ ਅਤੇ ਉਦੇਸ਼ ਦੀ ਸਪੱਸਟਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ, ‘‘ਅਪ੍ਰੇਸ਼ਨ ਸਿੰਧੂਰ ਨੇ ਅਤਿਵਾਦ ਵਿਰੁੱਧ ਵਿਸ਼ਵਵਿਆਪੀ ਲੜਾਈ ਵਿੱਚ ਨਵਾਂ ਵਿਸਵਾਸ ਅਤੇ ਜੋਸ਼ ਭਰਿਆ ਹੈ।’’ ਉਨ੍ਹਾਂ ਨੇ ਭਾਰਤੀ ਫੌਜ ਵੱਲੋਂ ਸਰਹੱਦ ਪਾਰ ਅੱਤਵਾਦੀ ਢਾਂਚੇ ’ਤੇ ਕੀਤੇ ਗਏ ਸਟੀਕ ਹਮਲਿਆਂ ਨੂੰ ‘‘ਅਸਾਧਾਰਨ’’ ਕਰਾਰ ਦਿੰਦਿਆਂ ਇਨ੍ਹਾਂ ਦੀ ਸਲਾਘਾ ਕੀਤੀ।