ਸਰਕਾਰ ਨੇ 300 ਵਾਈਨ ਸਟੋਰਾਂ ‘ਤੇ ਖੁੱਲ੍ਹੀ ਵਿਕਰੀ ਦੀ ਆਗਿਆ ਦਿੱਤੀ
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ਸਰਕਾਰ ਨੇ ਆਖ਼ਰ ਰਾਜ ਵਿਚ ਗ੍ਰਾਸਰੀ ਸਟੋਰਾਂ ‘ਤੇ ਵਾਈਨ ਵਿਕਰੀ ਦੀ ਆਗਿਆ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ 300 ਤੋਂ ਵਧੇਰੇ ਸੁਤੰਤਰ ਅਤੇ ਲਾਰਜ ਗ੍ਰਾਸਰੀ ਸਟੋਰਾਂ ‘ਤੇ ਵਾਈਨ ਉਪਲਬਧ ਹੋਵੇਗੀ। ਇਸ ਤੋਂ ਪਹਿਲਾਂ ਸਰਕਾਰ ਦਸੰਬਰ ‘ਚ ਓਨਟਾਰੀਓ ਦੇ 70 ਗ੍ਰਾਸਰੀ ਸਟੋਰਾਂ ‘ਤੇ ਵਾਈਨ, ਬੀਅਰ ਅਤੇ ਸਿਡਾਰ ਦੀ ਵਿਕਰੀ ਪਹਿਲਾਂ ਹੀ ਸ਼ੁਰੂ ਕਰ ਚੁੱਕੀ ਹੈ। ਪ੍ਰੀਮੀਅਰ ਕੈਥਲੀਨ ਵਿਨ ਨੇ ਇਸ ਸਬੰਧ ਵਿਚ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੇ ਪ੍ਰੀਮੀਅਰਸ ਐਡਵਾਇਜ਼ਰੀ ਕੌਂਸਲ ਆਨ ਗਵਰਨਮੈਂਟ ਏਸੇਟਸ ਦੀਆਂ ਸਿਫ਼ਾਰਿਸ਼ਾਂ ਨੂੰ ਮੰਨ ਲਿਆ ਹੈ। ਜਿਸ ਦੀ ਪ੍ਰਧਾਨਗੀ ਏਡ ਕਲਾਰਕ ਨੇ ਕੀਤੀ ਹੈ। ਉਨ੍ਹਾਂ ਨੇ ਓਨਟਾਰੀਓ ‘ਚ ਬੇਵਰੇਜ ਐਲਕੋਹਲ ਸੈਕਟਰ ਦੀ ਸਮੀਖਿਆ ਤੋਂ ਬਾਅਦ ਆਪਣੀ ਰਿਪੋਰਟ ਦਿੱਤੀ ਹੈ।
ਇਸ ਦੀਆਂ ਹੋਰ ਸਿਫ਼ਾਰਿਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਬੀਅਰ ਦੇ ਨਾਲ ਹੀ ਗ੍ਰਾਸਰੀ ਸਟੋਰ ‘ਤੇ ਸਿਡਾਰ ਵੀ ਵਿਕ ਸਕੇਗੀ। ਫ਼ਰੂਟ ਵਾਈਨ ਅਤੇ ਕ੍ਰਾਫ਼ਟ ਸਿਡਾਰ ਫ਼ਾਰਮਰਸ ਮਾਰਕੀਟ ‘ਚ ਵੀ ਵਿਕ ਸਕੇਗੀ। ਉਥੇ, ਡਿਸਰਟੀਜ ਲਗਾਉਣ ਲਈ ਨਿਰਮਾਤਾਵਾਂ ਨੂੰ ਕਾਗਜ਼ੀ ਕਾਰਵਾਈ ਘੱਟ ਕਰਨੀ ਪਵੇਗੀ ਅਤੇ ਸਰਕਾਰ ਨੂੰ ਵੀ ਵਧੇਰੇ ਟੈਕਸਾਂ ਦਾ ਰਸਤਾ ਆਸਾਨ ਕੀਤਾ ਜਾਵੇਗਾ। ઠਇੰਪੋਰਟ ਕੀਤੀ ਗਈ ਅਤੇ ਘਰੇਲੂ ਵਾਈਨ ਨੂੰ 150 ਗ੍ਰਾਸਰੀ ਸਟੋਰਾਂ ‘ਤੇ ਵੇਚਿਆ ਜਾ ਸਕੇਗਾ। ਉਥੇ, ਜਿਨ੍ਹਾਂ 150 ਵਾਈਨਰੀ ਰਿਟੇਲ ਸਟੋਰਾਂ ‘ਚ ਵਾਈਨ ਵਿਕ ਰਹੀ ਹੈ ਅਤੇ ਉਨ੍ਹਾਂ ਨੂੰ ਹੁਣ ਗ੍ਰਾਸਰੀ ਸਟੋਰ ਦੇ ਅੰਦਰ ਹੀ ਆਪਰੇਟ ਕਰਨ ਦੀ ਆਗਿਆ ਮਿਲੇਗੀ। ਕੁੱਲ ਮਿਲਾ ਕੇ ਭਵਿੱਖ ‘ਚ ਓਨਟਾਰੀਓ ਵਿਚ 300 ਗ੍ਰਾਸਰੀ ਸਟੋਰਸ, ਬੀਅਰ, ਸਿਡਾਰ ਅਤੇ ਵਾਈਨ ਦੀ ਵਿਕਰੀ ਕਰ ਸਕਣਗੇ। ਇਸ ਤਰ੍ਹਾਂ ਲੋਕਾਂ ਨੂੰ ਆਸਾਨੀ ਨਾਲ ਵਾਈਨ, ਬੀਅਰ ਅਤੇ ਲਿੱਕਰ ਆਦਿ ਮਿਲ ਸਕੇਗੀ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …