13 C
Toronto
Thursday, October 16, 2025
spot_img
Homeਕੈਨੇਡਾਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ 'ਖੂਨ ਸ਼ਹੀਦਾਂ ਦਾ' ਗੁਰਦੁਆਰਾ ਰੈਕਸਡੇਲ ਵਿਖੇ...

ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਗੁਰਦੁਆਰਾ ਰੈਕਸਡੇਲ ਵਿਖੇ ਹੋਈ ਰਿਲੀਜ਼

ਰੈਕਸਡੇਲ : ਪੰਜਾਬ ਦੀ ਧਰਤੀ ਤੋਂ ਕੈਨੇਡਾ ਦੀਆਂ ਸਿੱਖ ਸੰਗਤਾਂ ਦੇ ਸੱਦੇ ‘ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੈਕਸਡੇਲ ਵਿਖੇ ਪੂਰੇ ਜੱਥੇ ਸਮੇਤ ਪਹੁੰਚੇ ਪੰਥ ਪ੍ਰਸਿੱਧ ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਸੰਗਤਾਂ ਦੇ ਭਰਵੇਂ ਇਕੱਠ ਵਿਚ ਰਲੀਜ਼ ਕੀਤੀ ਗਈ। ਇਸ ਮੌਕੇ ਬੌਲਦਿਆਂ ਢਾਡੀ ਰੁਪਾਲੋਂ ਨੇ ਕਿਹਾ ਕਿ ਇਹ ਕਿਤਾਬ ਪੁਰਾਤਨ ਛੰਦਾਬੰਦੀ ਮੁਤਾਬਕ ਰਚਿਤ ਢਾਡੀ ਵਾਰਾਂ, ਕਵੀਸ਼ਰੀ, ਪੰਜਾਬੀ ਸੱਭਿਆਚਾਰ ਅਤੇ ਇਤਿਹਾਸਿਕ ਤੱਥਾਂ ਤੋਂ ਭਰਪੂਰ ਹੈ। ਉਨ੍ਹਾਂ ਕਿਹਾ ਕਿ ਇੱਕ ਚੰਗਾ ਤੇ ਨਰੋਆ ਜੀਵਨ ਜਿਊਣ ਲਈ ਚੰਗੀਆਂ ਕਿਤਾਬਾਂ ਜ਼ਰੂਰੀ ਹਨ, ਇਸ ਲਈ ਚੰਗੀਆਂ ਕਿਤਾਬਾਂ ਤੇ ਮਿਆਰੀ ਸਾਹਿਤ ਨੂੰ ਆਪਣੇ ਜੀਵਨ ਵਿੱਚ ਚੰਗੀ ਥਾਂ ਦੇਣੀ ਚਾਹੀਦੀ ਹੈ। ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਉਨ੍ਹਾਂ ਦੀ ਇਹ ਪੁਸਤਕ ਪੰਜਾਬੀ ਬੋਲੀ ਦੀ ਲਾਇਕ ਪੁੱਤ ਬਣਕੇ ਸੇਵਾ ਕਰੇਗੀ। ਇਸ ਮੌਕੇ ‘ਤੇ ਬੋਲਦਿਆਂ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਹਮੇਸ਼ਾਂ ਯਤਨ ਕੀਤਾ ਹੈ ਕਿ ਪੰਜਾਬ ਤੋਂ ਪ੍ਰਸਿੱਧ ਰਾਗੀ, ਢਾਡੀ, ਪ੍ਰਚਾਰਕ ਸੱਦੇ ਜਾਣ ਤਾਂ ਜੋ ਕੈਨੇਡਾ ਦੀਆਂ ਸੰਗਤਾਂ ਨੂੰ ਸਿੱਖੀ ਵਿਰਸੇ ਨਾਲ ਜੋੜਿਆ ਜਾਵੇ। ਢਾਡੀ ਸੰਦੀਪ ਸਿੰਘ ਜੱਥੇ ਸਮੇਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਲਗਾਤਾਰ ਦੀਵਾਨ ਸਜਾਉਣਗੇ। ਇਸ ਮੌਕੇ ਢਾਡੀ ਇੰਦਰਜੀਤ ਸਿੰਘ ਲੱਖਾ, ਬਖਤੌਰ ਸਿੰਘ ਲੱਖਾ, ਗੁਰਬਾਜ ਸਿੰਘ ਲੁਧਿਆਣਾ, ਕਿਸ਼ੋਰ ਸਿੰਘ, ਦਰਸ਼ਨ ਸਿੰਘ, ਅਵਤਾਰ ਸਿੰਘ ਅਨੰਦਪੁਰ ਵਾਲੇ, ਹਰਪਾਲ ਸਿੰਘ ਮੁਖੂ, ਹੈੱਡ ਗ੍ਰੰਥੀ ਕੁਲਵਿੰਦਰ ਸਿੰਘ, ਅੰਗਦ ਸਿੰਘ, ਕੁਲਦੀਪ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਗੁਰਬਚਨ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

RELATED ARTICLES

ਗ਼ਜ਼ਲ

POPULAR POSTS