18.4 C
Toronto
Monday, September 7, 2026
spot_img
Homeਹਫ਼ਤਾਵਾਰੀ ਫੇਰੀਅਮਰੀਕਾ ਲਈ ਭਾਰਤ ਸਭ ਤੋਂ ਅਹਿਮ ਮੁਲਕ : ਗੋਰ

ਅਮਰੀਕਾ ਲਈ ਭਾਰਤ ਸਭ ਤੋਂ ਅਹਿਮ ਮੁਲਕ : ਗੋਰ

ਅਮਰੀਕਾ ਲਈ ਭਾਰਤ ਸਭ ਤੋਂ ਅਹਿਮ ਮੁਲਕ : ਗੋਰਨਵੀਂ ਦਿੱਲੀ : ਤਣਾਅ ਦੂਰ ਕਰਕੇ ਦੁਵੱਲੇ ਸਬੰਧ ਮੁੜ ਮਜ਼ਬੂਤ ਕਰਨ ਦਾ ਸੰਕੇਤ ਦਿੰਦਿਆਂ ਦਿੱਲੀ ‘ਚ ਅਮਰੀਕਾ ਦੇ ਨਵੇਂ ਰਾਜਦੂਤ ਸਰਜੀਓ ਗੋਰ ਨੇ ਕਿਹਾ ਹੈ ਕਿ ਵਾਸ਼ਿੰਗਟਨ ਲਈ ਭਾਰਤ ਜਿੰਨਾ ਜ਼ਰੂਰੀ ਕੋਈ ਹੋਰ ਦੇਸ਼ ਨਹੀਂ ਹੈ ਅਤੇ ਦੋਵਾਂ ਧਿਰਾਂ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਸਰਗਰਮੀ ਨਾਲ ਗੱਲਬਾਤ ਕਰ ਰਹੀਆਂ ਹਨ।
ਉਨ੍ਹਾਂ ਇੱਥੇ ਆਉਣ ‘ਤੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤ ਲਈ ਅਹਿਮ ਖਣਿਜਾਂ ਅਤੇ ਏ ਆਈ ‘ਤੇ ਅਮਰੀਕੀ ਲੀਡਰਸ਼ਿਪ ਵਾਲੇ ਰਣਨੀਤਕ ਗੱਠਜੋੜ ‘ਪੈਕਸ ਸਿਲਿਕਾ’ ਵਿਚ ਸ਼ਾਮਲ ਹੋਣ ਦੇ ਸੱਦੇ ਦਾ ਵੀ ਐਲਾਨ ਕੀਤਾ।
ਅਹੁਦਾ ਸੰਭਾਲਣ ਤੋਂ ਕੁਝ ਹੀ ਘੰਟਿਆਂ ਬਾਅਦ ਗੋਰ ਵੱਲੋਂ ਦਿੱਤੇ ਗਏ ਇਨ੍ਹਾਂ ਬਿਆਨਾਂ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਅਜਿਹੇ ਸਮੇਂ ਸਕਾਰਾਤਮਕ ਪਹਿਲ ਵਜੋਂ ਦੇਖਿਆ ਜਾ ਰਿਹਾ ਹੈ ਜਦੋਂ ਉਸ ਨੇ ਹਾਲ ਹੀ ਦੇ ਮਹੀਨਿਆਂ ‘ਚ ਟੈਰਿਫ ਤੇ ਐੱਚ-1ਬੀ ਵੀਜ਼ਾ ਨੂੰ ਲੈ ਕੇ ਭਾਰਤ ‘ਤੇ ਦਬਾਅ ਵਧਾ ਦਿੱਤਾ ਹੈ।

 

 

RELATED ARTICLES
POPULAR POSTS