1.2 C
Toronto
Friday, November 27, 2026
spot_img
Homeਹਫ਼ਤਾਵਾਰੀ ਫੇਰੀਆਸਟਰੇਲੀਆ 'ਚ ਸ਼ੋਸ਼ਲ ਮੀਡੀਆ ਤੋਂ ਫੇਕ ਨਿਊਜ਼ ਹਟਾਉਣਾ ਹੁਣ ਜ਼ਰੂਰੀ

ਆਸਟਰੇਲੀਆ ‘ਚ ਸ਼ੋਸ਼ਲ ਮੀਡੀਆ ਤੋਂ ਫੇਕ ਨਿਊਜ਼ ਹਟਾਉਣਾ ਹੁਣ ਜ਼ਰੂਰੀ

ਆਸਟਰੇਲੀਆ ‘ਚ ਸ਼ੋਸ਼ਲ ਮੀਡੀਆ ਤੋਂ ਫੇਕ ਨਿਊਜ਼ ਹਟਾਉਣਾ ਹੁਣ ਜ਼ਰੂਰੀਨਵਾਂ ਕਾਨੂੰਨ ਏ.ਆਈ. ਅਤੇ ਗੇਮਿੰਗ ਕੰਪਨੀਆਂ ‘ਤੇ ਵੀ ਹੋਵੇਗਾ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਸਟਰੇਲੀਆ ਦੀ ਸਰਕਾਰ ਨੇ ਸ਼ੋਸ਼ਲ ਮੀਡੀਆ ਅਤੇ ਇੰਟਰਨੈਟ ਕੰਪਨੀਆਂ ਦੇ ਲਈ ਨਵਾਂ ਕਾਨੂੰਨ ਬਣਾਇਆ ਹੈ। ਇਸ ਦੇ ਤਹਿਤ ਹੁਣ ਕੰਪਨੀਆਂ ਨੂੰ ਫੇਕ ਨਿਊਜ਼ ਅਤੇ ਨੁਕਸਾਨ ਪਹੁੰਚਾਉਣ ਵਾਲੇ ਕੰਟੈਂਟ ਨੂੰ ਖੁਦ ਹਟਾਉਣਾ ਹੋਵੇਗਾ। ਇਹ ਕਾਨੂੰਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), ਏ.ਆਈ. ਚੈਟਬਾਟ ਅਤੇ ਗੇਮਿੰਗ ਕੰਪਨੀਆਂ ‘ਤੇ ਵੀ ਲਾਗੂ ਹੋਵੇਗਾ। ਕਾਨੂੰਨ ਤੋੜਨ ਵਾਲੀਆਂ ਕੰਪਨੀਆਂ ‘ਤੇ 1 ਹਜ਼ਾਰ ਕਰੋੜ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਦਾ ਮਕਸਦ ਇੰਟਰਨੈਟ ‘ਤੇ ਲੋਕਾਂ, ਖਾਸਕਰ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਟੈਂਟ ਤੋਂ ਬਚਾਉਣਾ ਹੈ। ਇਸ ਕਾਨੂੰਨ ਦਾ ਨਾਮ ‘ਡਿਜੀਟਲ ਡਿਊਟੀ ਆਫ ਕੇਅਰ’ ਹੈ। ਇਸਦੇ ਤਹਿਤ ਕੰਪਨੀਆਂ ਨੂੰ ਸਿਰਫ ਸ਼ਿਕਾਇਤ ਮਿਲਣ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ, ਬਲਕਿ ਆਪਣੇ ਪਲੇਟਫਾਰਮ ‘ਤੇ ਨੁਕਸਾਨ ਪਹੁੰਚਾਉਣ ਵਾਲੇ ਕੰਟੈਂਟ ਨੂੰ ਰੋਕਣ ਦੇ ਲਈ ਪਹਿਲਾਂ ਤੋਂ ਇੰਤਜ਼ਾਮ ਕਰਨੇ ਹੋਣਗੇ। ਇਹ ਕਾਨੂੰਨ ਅਗਲੇ ਸਾਲ ਨਵੰਬਰ ਮਹੀਨੇ ਵਿਚ ਲਾਗੂ ਹੋ ਸਕਦਾ ਹੈ। ਇਸਦੇ ਦਾਇਰੇ ਵਿਚ ਸ਼ੋਸ਼ਲ ਮੀਡੀਆ, ਗੇਮਿੰਗ, ਏ.ਆਈ. ਅਤੇ ਏ.ਆਈ. ਚੈਟਬਾਟ ਬਣਾਉਣ ਵਾਲੀਆਂ ਕੰਪਨੀਆਂ ਆਉਣਗੀਆਂ।

RELATED ARTICLES
POPULAR POSTS