ਏਅਰਪੋਰਟ ‘ਤੇ ਫਾਰਮ ਏ ਵਿਚ ਦੇਣੀ ਪਵੇਗੀ 500 ਅਤੇ 1000 ਦੇ ਨੋਟਾਂ ਦੀ ਜਾਣਕਾਰੀ।
ਏਅਰਪੋਰਟ ‘ਤੇ ਅਧਿਕਾਰੀਆਂ ਵੱਲੋਂ ਫਾਰਮ ‘ਤੇ ਮੋਹਰ ਲੱਗਣ ਤੋਂ ਬਾਅਦ ਹੀ ਆਰਬੀਆਈ ‘ਚ ਜਮ੍ਹਾਂ ਹੋਣਗੇ ਪੁਰਾਣੇ ਨੋਟ।
ਨਵੀਂ ਦਿੱਲੀ/ਬਿਊਰੋ ਨਿਊਜ਼
ਪਰਵਾਸੀ ਭਾਰਤੀਆਂ ਅਤੇ ਵਿਦੇਸ਼ਾਂ ਤੋਂ ਪਰਤਣ ਵਾਲੇ ਭਾਰਤੀ ਨਾਗਰਿਕਾਂ ਲਈ ਹਵਾਈ ਅੱਡੇ ‘ਤੇ ਹੀ 500 ਅਤੇ 1000 ਦੇ ਪੁਰਾਣੇ ਨੋਟਾਂ ਦੀ ਵਿਸਥਾਰ ਤਹਿਤ ਜਾਣਕਾਰੀ ਦਿੰਦਿਆਂ ਫਾਰਮ ਏ ਭਰਨਾ ਪਵੇਗਾ, ਜਿਸ ‘ਤੇ ਅਧਿਕਾਰੀਆਂ ਦੀ ਮੋਹਰ ਲੱਗਣ ਤੋਂ ਬਾਅਦ ਹੀ ਉਹ ਇਨ੍ਹਾਂ ਨੂੰ ਆਰਬੀਆਈ ਵਿਚ ਜਮ੍ਹਾਂ ਕਰਵਾ ਸਕਣਗੇ। ਲੰਘੀ 30 ਦਸੰਬਰ ਨੂੰ ਪੁਰਾਣੀ ਕਰੰਸੀ ਜਮ੍ਹਾਂ ਮਿਥੀ ਤਰੀਕ ਲੰਘਣ ਤੋਂ ਬਾਅਦ ਵਿਦੇਸ਼ਾਂ ਵਿਚ ਕਿਸੇ ਵੀ ਤਰ੍ਹਾਂ ਦੇ ਟੂਰ ‘ਤੇ ਗਏ ਹੋਏ ਭਾਰਤੀਆਂ ਦੇ ਵਾਪਸ ਪਰਤ ਕੇ ਪੁਰਾਣੀ ਕਰੰਸੀ ਜਮ੍ਹਾਂ ਕਰਵਾਉਣ ਲਈ 31 ਮਾਰਚ ਤੱਕ ਦਾ ਸਮਾਂ ਹੈ ਜਦੋਂਕਿ ਵਿਦੇਸ਼ਾਂ ‘ਚ ਵਸਦੇ ਪਰਵਾਸੀ ਭਾਰਤੀਆਂ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤੇ ਉਹ 30 ਜੂਨ ਤੱਕ ਪੁਰਾਣੀ ਕਰੰਸੀ ਆਰਬੀਆਈ ਦੇ ਭਾਰਤ ਸਥਿਤ ਪੰਜ ਕੇਂਦਰਾਂ ‘ਚ ਜਮ੍ਹਾਂ ਕਰਵਾ ਸਕਣਗੇ। ਇਹ ਪੰਜ ਕੇਂਦਰ ਮੁੰਬਈ, ਨਵੀਂ ਦਿੱਲੀ, ਚੇਨਈ, ਕੋਲਕਾਤਾ ਅਤੇ ਨਾਗਪੁਰ ਵਿਚ ਸਥਿਤ ਰਿਜ਼ਰਵ ਬੈਂਕ ਦੇ ਦਫ਼ਤਰ ਹਨ। ਜ਼ਿਕਰਯੋਗ ਹੈ ਕਿ ਕੈਨੇਡਾ, ਅਮਰੀਕਾ ਸਮੇਤ ਵਿਦੇਸ਼ਾਂ ‘ਚ ਵਸਣ ਵਾਲੇ ਐਨ ਆਰ ਆਈ ਭਾਰਤੀਆਂ ਵਿਚੋਂ ਜ਼ਿਆਦਾਤਰ ਗਿਣਤੀ ਪੰਜਾਬ ਨਾਲ ਸਬੰਧਤ ਹੈ। ਇਹ ਜਾਣਦਿਆਂ ਹੋਇਆਂ ਵੀ ਚੰਡੀਗੜ੍ਹ ਵਿਚ ਆਰ ਬੀ ਆਈ ਦੇ ਦਫ਼ਤਰ ਨੂੰ ਨੋਟ ਬਦਲਣ ਲਈ ਨਾਮਜ਼ਦ ਨਹੀਂ ਕੀਤਾ ਗਿਆ।
ਨੋਟਬੰਦੀ : 30ਜੂਨ ਤੱਕ ਐਨ ਆਰ ਆਈ ਜਮ੍ਹਾਂ ਕਰਵਾ ਸਕਣਗੇ ਪੁਰਾਣੇ ਨੋਟ
RELATED ARTICLES

