ਸਿੱਧੂ ਤੇ ਕਪਿਲ ਦੇਵ ਜਾਣ ਲਈ ਤਿਆਰ, ਅਮੀਰ ਖਾਨ ਨੇ ਕੀਤਾ ਇਨਕਾਰ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ, ਸੁਨੀਲ ਗਵਾਸਕਰ, ਕਪਿਲ ਦੇਵ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ 11 ਅਗਸਤ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਦਾ ਸੱਦਾ ਭੇਜਿਆ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਆਖਿਆ ਕਿ ਮੈਂ ਪੰਜਾਬ ਅਤੇ ਦੇਸ਼ ਦੇ ਹਿਤ ਨੂੰ ਧਿਆਨ ‘ਚ ਰੱਖਦਿਆਂ ਜ਼ਰੂਰ ਜਾਵਾਂਗਾ। ਕਪਿਲ ਦੇਵ ਨੇ ਵੀ ਸੱਦਾ ਪ੍ਰਾਪਤ ਹੋਣ ‘ਤੇ ਜਾਣ ਦੀ ਹਾਮੀ ਭਰੀ ਪਰ ਅਦਾਕਾਰ ਅਮੀਰ ਖਾਨ ਨੇ ਟਵੀਟ ਕਰਕੇ ਦੱਸਿਆ ਕਿ ਨਾ ਤਾਂ ਮੈਨੂੰ ਕੋਈ ਸੱਦਾ ਮਿਲਿਆ ਹੈ ਤੇ ਨਾ ਹੀ ਮੈਂ ਪਾਕਿਸਤਾਨ ਜਾ ਰਿਹਾ ਹਾਂ। ਸੁਨੀਲ ਗਵਾਸਕਰ ਦੀ ਕੋਈ ਪ੍ਰਤੀਕ੍ਰਿਆ ਅਜੇ ਸਾਹਮਣੇ ਨਹੀਂ ਆਈ। ਇਸੇ ਦੌਰਾਨ ਪਾਕਿਸਤਾਨ ਤੋਂ ਆ ਰਹੀਆਂ ਖ਼ਬਰਾਂ ਅਨੁਸਾਰ ਪੀਟੀਆਈ ਲੀਡਰਾਂ ਨੇ ਤੈਅ ਕੀਤਾ ਹੈ ਕਿ ਸਾਰਕ ਦੇਸ਼ਾਂ ਦੇ ਕਿਸੇ ਵੀ ਆਗੂ ਨੂੰ ਸਹੁੰ ਚੁੱਕ ਸਮਾਗਮ ਵਿਚ ਨਹੀਂ ਸੱਦਿਆ ਜਾਵੇਗਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …