11.7 C
Toronto
Tuesday, April 14, 2026
spot_img
Homeਹਫ਼ਤਾਵਾਰੀ ਫੇਰੀਪ੍ਰਧਾਨ ਮੰਤਰੀ ਮਾਰਕ ਕਾਰਨੀ 4 ਦਿਨ ਭਾਰਤ ਦੌਰੇ 'ਤੇ ਰਹਿਣਗੇ

ਪ੍ਰਧਾਨ ਮੰਤਰੀ ਮਾਰਕ ਕਾਰਨੀ 4 ਦਿਨ ਭਾਰਤ ਦੌਰੇ ‘ਤੇ ਰਹਿਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੋਮਵਾਰ ਨੂੰ ਹੋਵੇਗੀ ਮਾਰਕ ਕਾਰਨੀ ਦੀ ਮੁਲਾਕਾਤ
ਨਵੀਂ ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 27 ਫਰਵਰੀ ਦਿਨ ਸ਼ੁੱਕਰਵਾਰ ਤੋਂ ਚਾਰ ਦਿਨਾਂ ਲਈ 2 ਮਾਰਚ ਦਿਨ ਸੋਮਵਾਰ ਤੱਕ ਭਾਰਤ ਦੌਰੇ ‘ਤੇ ਰਹਿਣਗੇ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਾਲੇ ਹੋਣ ਵਾਲੀ ਗੱਲਬਾਤ ਦੋਵਾਂ ਦੇਸ਼ਾਂ ‘ਚ ਭਾਈਵਾਲੀ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰੇਗੀ। ਮਾਰਕ ਕਾਰਨੀ ਦੀ ਪ੍ਰਧਾਨ ਮੰਤਰੀ ਵਜੋਂ ਭਾਰਤ ਦੀ ਇਹ ਪਹਿਲੀ ਯਾਤਰਾ ਹੋਵੇਗੀ। ਕਾਰਨੀ ਦੀ ਭਾਰਤ ਫੇਰੀ ਦਾ ਮੁੱਖ ਉਦੇਸ਼ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਪ੍ਰਦਾਨ ਕਰਨਾ ਹੋਵੇਗਾ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਪਹਿਲਾ ਪੜਾਅ ਮੁੰਬਈ ਹੋਵੇਗਾ, ਜਿੱਥੇ ਉਹ ਵੱਖ-ਵੱਖ ਵਪਾਰਕ ਰੁਝੇਵਿਆਂ ਵਿਚ ਹਿੱਸਾ ਲੈਣਗੇ ਅਤੇ ਚੋਟੀ ਦੇ ਭਾਰਤੀ ਤੇ ਕੈਨੇਡੀਅਨ ਕਾਰਪੋਰੇਟ ਨੇਤਾਵਾਂ, ਵਿੱਤੀ ਮਾਹਿਰਾਂ ਅਤੇ ਨਵੀਨਤਾਕਾਰਾਂ ਨਾਲ ਗੱਲਬਾਤ ਕਰਨਗੇ। ਇਸਦੇ ਚੱਲਦਿਆਂ ਕਾਰਨੀ ਐਤਵਾਰ ਨੂੰ ਨਵੀਂ ਦਿੱਲੀ ਪਹੁੰਚਣਗੇ ਅਤੇ ਦੋਵੇਂ ਪ੍ਰਧਾਨ ਮੰਤਰੀ ਸੋਮਵਾਰ ਨੂੰ ਵਿਆਪਕ ਗੱਲਬਾਤ ਕਰਨਗੇ।

 

RELATED ARTICLES
POPULAR POSTS