11.7 C
Toronto
Friday, October 16, 2026
spot_img
Homeਹਫ਼ਤਾਵਾਰੀ ਫੇਰੀਟਰੰਪ ਲਈ ਪਿਛਲੀਆਂ ਚੋਣਾਂ ਨਾਲੋਂ ਵੀ ਜ਼ਿਆਦਾ ਖਰਚਾ ਕਰ ਰਹੇ ਹਨ ਮਸਕ

ਟਰੰਪ ਲਈ ਪਿਛਲੀਆਂ ਚੋਣਾਂ ਨਾਲੋਂ ਵੀ ਜ਼ਿਆਦਾ ਖਰਚਾ ਕਰ ਰਹੇ ਹਨ ਮਸਕ

ਟਰੰਪ ਲਈ ਪਿਛਲੀਆਂ ਚੋਣਾਂ ਨਾਲੋਂ ਵੀ ਜ਼ਿਆਦਾ ਖਰਚਾ ਕਰ ਰਹੇ ਹਨ ਮਸਕਰਿਪਬਲਿਕਨ ਪਾਰਟੀ ਨੂੰ 2600 ਕਰੋੜ ਰੁਪਏ ਦਿੱਤਾ ਚੰਦਾ
ਵਾਸ਼ਿੰਗਟਨ : ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਮੱਧਕਾਲੀ ਚੋਣਾਂ ਵਿਚ ਜਿਤਾਉਣ ਲਈ ਪਿਛਲੀਆਂ ਚੋਣਾਂ ਤੋਂ ਵੀ ਜ਼ਿਆਦਾ ਖਰਚ ਕਰ ਰਹੇ ਹਨ। ਮਸਕ ਨੇ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਤਿੰਨ ਮਹੀਨਿਆਂ ਵਿਚ ਰਿਪਬਲਿਕਨ ਪਾਰਟੀ ਨੂੰ 276 ਮਿਲੀਅਨ ਡਾਲਰ, ਯਾਨੀ ਕਰੀਬ 2600 ਕਰੋੜ ਰੁਪਏ ਤੋਂ ਜ਼ਿਆਦਾ ਚੰਦਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਏਨਾ ਪੈਸਾ ਹੁਣ ਤੱਕ ਕਿਸੇ ਵੀ ਵਿਅਕਤੀ ਨੇ ਮੱਧਕਾਲੀ ਚੋਣਾਂ ਵਿਚ ਖਰਚ ਨਹੀਂ ਕੀਤਾ। ਮਸਕ ਨੇ ਇਕੱਲਿਆਂ ਹੀ ਏਨਾ ਚੰਦਾ ਦਿੱਤਾ ਕਿ ਡੈਮੋਕਰੇਟਿਕ ਪਾਰਟੀ ਨੂੰ ਉਸ ਤਿਮਾਹੀ ਵਿਚ ਸਾਰੇ ਚੰਦਾ ਦੇਣ ਵਾਲਿਆਂ ਦੀ ਰਕਮ ਮਿਲਾ ਕੇ ਵੀ ਏਨੀ ਰਕਮ ਨਹੀਂ ਮਿਲੀ।
ਐਲਨ ਮਸਕ ਵਲੋਂ ਦਿੱਤੀ ਗਈ ਨਵੀਂ ਰਕਮ ਨਾਲ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਨੂੰ ਵੱਡੀ ਆਰਥਿਕ ਮੱਦਦ ਮਿਲੀ ਹੈ। ਮਸਕ ਦੇ ਚੰਦੇ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਉਹ ਅਮਰੀਕੀ ਰਾਜਨੀਤੀ ਵਿਚ ਲੰਬੇ ਸਮੇਂ ਤੱਕ ਸਰਗਰਮ ਰਹਿਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਅਗਲੇ ਨਵੰਬਰ ਮਹੀਨੇ ਅਮਰੀਕਾ ਵਿਚ ਮੱਧਕਾਲੀ ਚੋਣਾਂ ਹੋਣੀਆਂ ਹਨ।

RELATED ARTICLES
POPULAR POSTS