‘ਗੁਰੂ ਦਾ ਦਰ-ਸਭ ਦਾ ਘਰ’
ਕੈਲੀਫੋਰਨੀਆ ਦੇ ਗੁਰਦੁਆਰਿਆਂ ‘ਚ ਲੋਕਾਂ ਨੇ ਲਿਆ ਆਸਰਾ
ਵਾਸ਼ਿੰਗਟਨ : ਓਰਾਵਿਲ ਡੈਮ ਟੁੱਟਣ ਦੇ ਖਤਰੇ ਨੂੰ ਭਾਂਪਦਿਆਂ ਪੂਰੇ ਇਲਾਕੇ ਨੂੰ ਖਾਲੀ ਕਰਵਾਉਣ ਨਾਲ ਬੇਘਰ ਅਤੇ ਬੇਆਸਰਾ ਹੋਏ ਹਜ਼ਾਰਾਂ ਲੋਕਾਂ ਲਈ ਗੁਰੂਘਰਾਂ ਨੇ ਬੂਹੇ ਖੋਲ੍ਹ ਦਿੱਤੇ ਹਨ। ਇਕ ਵਾਰ ਫਿਰ ਤੋਂ ਸਿੱਖ ਭਾਈਚਾਰਾ ਸੇਵਾ ਦਾ ਪੁੰਜ ਬਣ ਕੇ ਮੁਸੀਬਤ ਦੀ ਘੜੀ ‘ਚ ਸਾਹਮਣੇ ਆਇਆ। ਕੈਲੀਫੋਰਨੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ‘ਚ ਯੂਬਾਸਿਟੀ ਅਤੇ ਡੈਮ ਦੇ ਹੋਰ ਲਾਗਲੇ ਇਲਾਕਿਆਂ ‘ਚੋਂ ਸ਼ਰਨਾਰਥੀਆਂ ਨੇ ਸ਼ਰਨ ਲਈ ਹੈ। ਦੱਖਣੀ ਰਾਜ ਮਾਰਗ 70 ਗਲਿਆਰੇ ਦੇ ਹੜ੍ਹ ਵਿਚ ਬਹਿ ਜਾਣ ਦੀ ਸੰਭਾਵਨਾ ਦੇ ਚਲਦਿਆਂ ਸੁਰੱਖਿਆ ਕਰਮੀਆਂ, ਸਿੱਖਿਆ ਖੇਤਰ ਨਾਲ ਸਬੰਧਤ, ਕਿਸਾਨ, ਕੇਂਦਰੀ ਘਾਟੀ ਦੇ ਇਕ ਵੱਡੇ ਭਾਈਚਾਰੇ ਨੇ ਸੈਕਰਾਮੈਂਟੋ ਸਥਿਤ ਗੁਰਦੁਆਰਾ ਸਾਹਿਬ ਵਿਚ ਪਹੁੰਚ ਕੇ ਰਾਹਤ ਦੀ ਸਾਹ ਲਈ। ਇੰਝ ਹੀ ਹੋਰ ਇਲਾਕਿਆਂ ਦੇ ਵੱਖੋ-ਵੱਖ ਗੁਰਦੁਆਰਿਆਂ ਨੇ ਵੀ ਹਜ਼ਾਰਾਂ ਸ਼ਰਨਾਰਥੀਆਂ ਲਈ ਲੰਗਰ ਦੀ ਸੇਵਾ ਦੇ ਨਾਲ-ਨਾਲ ਰਹਿਣ ਦੇ ਵੀ ਪ੍ਰਬੰਧ ਕੀਤੇ ਹਨ।
ਡੈਮ ਬਣਿਆ ਖ਼ਤਰਾ : ਓਰਾਵਿਲ ਡੈਮ ਅਮਰੀਕਾ ‘ਚ ਸਭ ਤੋਂ ਉਚਾ ਡੈਮ ਹੈ। ਭਾਰੀ ਮੀਂਹ ਦੇ ਚਲਦਿਆਂ ਇਸ ਦੇ ਕਮਜ਼ੋਰ ਹੋ ਜਾਣ ਕਾਰਨ ਟੁੱਟਣ ਦਾ ਖਤਰਾ ਦਰਸਾਇਆ ਗਿਆ ਤੇ ਲੋਕਾਂ ਨੂੰ ਉਥੋਂ ਹਟਾ ਲਿਆ ਗਿਆ।
ਸੈਕਰਾਮੈਂਟੋ ਖੇਤਰ ਦੇ ਗੁਰਦੁਆਰੇ ਹਰ ਸਮੇਂ ਤੁਹਾਡੇ ਲਈ ਖੁੱਲ੍ਹੇ ਹਨ, ਜਿੱਥੇ ਤੁਹਾਡੇ ਲਈ ਲੰਗਰ ਦਾ ਪ੍ਰਬੰਧ ਹੈ ਅਤੇ ਜ਼ਰੂਰਤ ਦੀਆਂ ਸਭ ਚੀਜ਼ਾਂ ਉਪਲਬਧ ਹਨ।
ਡੈਰਲ ਸਿਟਨਬਰਗਮੇਅਰ ਸੈਕਰਾਮੈਂਟੋ
Home / ਹਫ਼ਤਾਵਾਰੀ ਫੇਰੀ / ਓਰਾਵਿਲ ਡੈਮ ਦੇ ਟੁੱਟਣ ਦੇ ਖਤਰੇ ਨੂੰ ਵੇਖਦਿਆਂ ਖਾਲੀ ਕਰਵਾਏ ਗਏ ਹਜ਼ਾਰਾਂ ਘਰ, ਬੇਘਰ ਤੇ ਬੇਸਹਾਰਾ ਹੋਏ ਲੋਕਾਂ ਦੀ ਸਹਾਇਤਾ ਲਈ ਸਿੱਖ ਭਾਈਚਾਰਾ ਆਇਆ ਸਾਹਮਣੇ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …