Breaking News
Home / ਹਫ਼ਤਾਵਾਰੀ ਫੇਰੀ / ਡੋਨਾਲਡ ਟਰੰਪ ‘ਤੇ ਚੱਲੇਗਾ ਜਬਰਦਸਤੀ ਕਰਨ ਦਾ ਕੇਸ

ਡੋਨਾਲਡ ਟਰੰਪ ‘ਤੇ ਚੱਲੇਗਾ ਜਬਰਦਸਤੀ ਕਰਨ ਦਾ ਕੇਸ

ਬਿੱਲ ਕਲਿੰਟਨ ਤੋਂ ਬਾਅਦ ਠਰਕ ਭੋਰਨ ਵਾਲੇ ਦੂਜੇ ਅਮਰੀਕੀ ਰਾਸ਼ਟਰਪਤੀ ਬਣੇ ਟਰੰਪ
ਨਿਊਯਾਰਕ : ਮਹਿਲਾ ਨਾਲ ਸਰੀਰਕ ਸ਼ੋਸ਼ਣ ਦੇ ਇਕ ਪੁਰਾਣੇ ਮਾਮਲੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਮਾਮਲੇ ਵਿਚ ਨਿਊਯਾਰਕ ਦੀ ਇਕ ਅਦਾਲਤ ਨੇ ਰਾਸ਼ਟਰਪਤੀ ਟਰੰਪ ਖਿਲਾਫ ਮੁਕੱਦਮਾ ਚਲਾਉਣ ਨੂੰ ਮਨਜੂਰੀ ਦੇ ਦਿੱਤੀ ਹੈ। 43 ਸਾਲ ਦੀ ਸਮਰ ਜੇਵੋਰਸ ਨੇ ਟਰੰਪ ‘ਤੇ ਨਾ ਚਾਹੁੰਦੇ ਹੋਏ ਵੀ ਸੈਕਸ ਕਰਨ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਹੈ। ਮੈਨਹਨਹਟਨ ਵਿਚ ਸਟੇਟ ਸੁਪਰੀਮ ਕੋਰਟ ਦੀ ਜਸਟਿਸ ਜੇਨਿਫਰ ਸ਼ੇਕਟਰ ਨੇ ਇਸ ਫੈਸਲੇ ਤੋਂ ਬਾਅਦ ਟਰੰਪ ‘ਤੇ ਸਰੀਰਕ ਸ਼ੋਸ਼ਣ ਦਾ ਆਰੋਪ ਲਗਾਉਣ ਵਾਲੀਆਂ ਹੋਰ ਮਹਿਲਾਵਾਂ ਲਈ ਵੀ ਕਾਨੂੰਨੀ ਰਸਤਾ ਸਾਫ ਹੋ ਸਕਦਾ ਹੈ। ਟਰੰਪ ਦੇ ਵਕੀਲ ਦੀ ਦਲੀਲ ਸੀ ਕਿ ਮੌਜੂਦਾ ਰਾਸ਼ਟਰਪਤੀ ਸਟੇਟ ਕੋਰਟ ਦੇ ਨਿਆਇਕ ਅਧਿਕਾਰ ਖੇਤਰ ਵਿਚ ਨਹੀਂ ਆਉਂਦੇ। ਜਸਟਿਸ ਸ਼ੇਕਟਰ ਨੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ। ਜੱਜ ਨੇ ਅਮਰੀਕਾ ਦੇ ਟਾਪ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਹਿਲੇ ਵੀ ਪਾਓਲਾ ਜੋਨਸ ਨੂੰ ਰਾਸ਼ਟਰਪਤੀ ਬਿੱਲ ਕਲਿੰਟਨ ਦੇ ਖਿਲਾਫ ਸਰੀਰਕ ਸ਼ੋਸ਼ਣ ਦਾ ਕੇਸ ਲੜਨ ਦੀ ਆਗਿਆ ਦਿੱਤੀ ਜਾ ਚੁੱਕੀ ਹੈ। ਜਸਟਿਸ ਸ਼ੇਕਟਰ ਨੇ ਫੈਸਲੇ ਵਿਚ ਲਿਖਿਆ, ‘ਅਮਰੀਕਾ ਦਾ ਰਾਸ਼ਟਰਪਤੀ ਆਪਣੀਆਂ ਨਿੱਜੀ ਗਤੀਵਿਧੀਆਂ ਦੇ ਚੱਲਦੇ ਕਾਨੂੰਨ ਦੇ ਦਾਇਰੇ ਵਿਚ ਰਹਿੰਦਾ ਹੈ। ਉਹ ਕਾਨੂੰਨ ਤੋਂ ਉਪਰ ਨਹੀਂ ਹੈ। ਕਾਨੂੰਨ ਤੋਂ ਉਪਰ ਕੋਈ ਨਹੀਂ ਹੈ। ਇਹ ਪਹਿਲੇ ਹੀ ਤੈਅ ਹੋ ਚੁੱਕਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਕੋਈ ਛੋਟ ਨਹੀਂ ਹੈ ਅਤੇ ਉਹ ਪੂਰਨ ਰੂਪ ਨਾਲ ਨਿੱਜੀ ਕੰਮਾਂ ਲਈ ਕਾਨੂੰਨ ਦੇ ਦਾਇਰੇ ਵਿਚ ਹਨ।’ ਟਰੰਪ ਦੀ ਕੰਪਨੀ ਵਿਚ ਕੰਮ ਕਰ ਚੁੱਕੀ ਸਮਰ ਜੋਵਰਸ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ‘ਤੇ ਸਰੀਰਕ ਸ਼ੋਸ਼ਣ ਦਾ ਆਰੋਪ ਲਗਾਇਆ ਸੀ। ਜੋਵਰਸ ਮੁਤਾਬਕ 2007 ਵਿਚ ਉਸ ਦੀ ਇੱਛਾ ਦੇ ਵਿਰੁੱਧ ਜਾਂਦੇ ਹੋਏ ਟਰੰਪ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਫਿਰ ਟਰੰਪ ਨੇ ਉਸ ਨੂੰ ਚੁੰਮਿਆ ਅਤੇ ਜ਼ਬਰਦਸਤੀ ਜੱਫੀ ਵਿਚ ਲੈ ਲਿਆ। ਤਦ ਜੋਵਰਸ, ਡੋਨਾਲਡ ਟਰੰਪ ਦੇ ਰਿਆਲਿਟੀ ਟੀਵੀ ਸ਼ੋਅ ‘ਦ ਐਪਰੈਂਟਿਸ’ ਦੀ ਸਲਾਹਕਾਰ ਸੀ। ਟਰੰਪ ਨੇ ਸਰਵਜਨਕ ਰੂਪ ਨਾਲ ਜੋਵਰਸ ਦੀ ਆਲੋਚਨਾ ਕੀਤੀ ਅਤੇ ਉਸ ਨੂੰ ਝੂਠਾ ਕਰਾਰ ਦਿੱਤਾ। ਟਰੰਪ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਸੀ ਜੋਵਰਸ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਮਨਘੜਤ ਆਰੋਪ ਲਗਾ ਰਹੀ ਹੈ। ਟਰੰਪ ਨੇ ਸਮਰ ਜੋਵਰਸ ਦੇ ਖਿਲਾਫ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ।
ਪੋਰਨ ਸਟਾਰ ਨੂੰ ਅਫੇਅਰ ਲੁਕਾਉਣ ਦੇ ਬਦਲੇ 97 ਲੱਖ ਦੇ ਚੁੱਕੇ ਨੇ ਟਰੰਪ
ਕੋਰਟ ‘ਚ ਟਰੰਪ ਦੇ ਸੈਕਸ ਸਕੈਂਡਲ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਪੋਰਨ ਸਟਾਰ ਸਟਾਰਮੀ ਡੇਨੀਅਲ ਦਾ ਦਾਅਵਾ ਹੈ ਕਿ ਟਰੰਡ ਨੇ 2006 ‘ਚ ਉਨ੍ਹਾਂ ਦੇ ਨਾਲ ਅਸੁਰੱਖਿਅਤ ਸੈਕਸ ਕੀਤਾ ਸੀ। ਟਰੰਪ ਨੇ ਡੇਨੀਅਲ ‘ਤੇ ਮੁਕੱਦਮਾ ਕੀਤਾ ਹੈ। ਟਰੰਪ ਨੇ ਡੇਨੀਅਲ ਦੇ ਨਾਲ ਕਰਾਰ ‘ਚ ਇਹ ਸ਼ਰਤ ਰੱਖੀ ਸੀ ਕਿ ਇਸ ਮਾਮਲੇ ਨੂੰ ਜਨਤਕ ਨਹੀਂ ਕਰੇਗੀ, ਇਸ ਤਹਿਤ 97 ਲੱਖ ਰੁਪਏ ਦਿੱਤੇ ਸਨ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …