ਗੀਤ ਰਾਹੀਂ ਕਲਾਕਾਰ ਨੇ ਵਿਰੋਧੀ ਨੂੰ ਭੰਡਿਆ ਅਤੇ ਸੁਖਬੀਰ ਦੀ ਕੀਤੀ ਪ੍ਰਸ਼ੰਸ਼ਾ
ਚੰਡੀਗੜ੍ਹ/ਬਿਊਰੋ ਨਿਊਜ਼ : ਸੁਖਬੀਰ ਸਿੰਘ ਬਾਦਲ ਸਮੇਤ 2007 ਤੋਂ ਲੈ ਕੇ 2017 ਤੱਕ ਦੀ ਅਕਾਲੀ ਸਰਕਾਰ ’ਚ ਰਹੇ ਸਾਰੇ ਮੰਤਰੀਆਂ ਨੂੰ ਆਉਂਦੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਧਾਰਮਿਕ ਸਜਾ ਲਗਾਈ ਜਾ ਸਕਦੀ ਹੈ। ਪਰ ਇਸ ਤੋਂ ਪਹਿਲਾਂ ਸ਼ੋਸ਼ਲ ਮੀਡੀਆ ’ਤੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਇਕ ਗੀਤ ਚੱਲ ਰਿਹਾ ਅਤੇ ਇਸ ਗੀਤ ਰਾਹੀਂ ਸੁਖਬੀਰ ਬਾਦਲ ਨੂੰ ਸਾਜਿਸ਼ ਦਾ ਸ਼ਿਕਾਰ ਦੱਸਿਆ ਗਿਆ ਹੈ। ਇਸ ਗੀਤ ਰਾਹੀਂ ਹਰਿਆਣਵੀ ਕਲਾਕਾਰ ਰੌਕੀ ਮਿੱਤਲ ਵੱਲੋਂ ਸੁਖਬੀਰ ਬਾਦਲ ਦੇ ਹੱਕ ਵਿਚ ਗੱਲ ਕੀਤੀ ਗਈ ਹੈ ਜਦਕਿ ਬਾਗੀ ਧੜੇ ਨੂੰ ਜਮੀਰ ਦਾ ਕਤਲ ਕਰਨ ਵਾਲੇ ਦੱਸਿਆ ਗਿਆ ਹੈ। ਗੀਤ ਰਾਹੀਂ ਕੇਂਦਰ ਸਰਕਾਰ ’ਤੇ ਵੀ ਨਿਸ਼ਾਨਾ ਸਾਧਿਆ ਗਿਆ। ਗਾਇਕ ਰੌਕੀ ਨੇ ਅਕਾਲੀ ਦਲ ਨੂੰ ਦਿੱਲੀ ਦੀ ਗੁਲਾਮੀ ਨਾ ਸਹਿਣ ਵਾਲਾ ਦੱਸਦੇ ਹੋਏ ਆਮ ਆਦਮੀ ਪਾਰਟੀ ’ਤੇ ਵੀ ਨਿਸ਼ਾਨਾ ਸਾਧਿਆ ਹੈ ਅਤੇ ਗੀਤ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਪੈਰੀਂ ਹੱਥ ਲਾਉਂਦੇ ਹੋਏ ਦਿਖਾਇਆ ਗਿਆ ਹੈ।
Check Also
ਸ਼ੋ੍ਮਣੀ ਅਕਾਲੀ ਦਲ ਦੇ ਵਫ਼ਦ ਨੇ ਗੁਰਦੁਆਰਾ ਚੋਣ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਸ਼ੋ੍ਮਣੀ ਕਮੇਟੀ ਦੀ ਚੋਣਾਂ ਲਈ ਬਣੀਆਂ ਵੋਟਰ ਸੂਚੀਆਂ ’ਚ ਹੋਈ ਗੜਬੜੀ ਦਾ ਮੁੱਦਾ ਚੁੱਕਿਆ ਚੰਡੀਗੜ੍ਹ/ਬਿਊਰੋ …