15.8 C
Toronto
Tuesday, September 15, 2026
spot_img
HomeਕੈਨੇਡਾFrontਭਾਰਤ ਵਿਚ ਇਕ ਤੋਲਾ ਸੋਨੇ ਦੀ ਕੀਮਤ ਡੇਢ ਲੱਖ ਤੋਂ ਟੱਪੀ

ਭਾਰਤ ਵਿਚ ਇਕ ਤੋਲਾ ਸੋਨੇ ਦੀ ਕੀਮਤ ਡੇਢ ਲੱਖ ਤੋਂ ਟੱਪੀ

ਭਾਰਤ ਵਿਚ ਇਕ ਤੋਲਾ ਸੋਨੇ ਦੀ ਕੀਮਤ ਡੇਢ ਲੱਖ ਤੋਂ ਟੱਪੀ
ਚਾਂਦੀ ਵੀ 3 ਲੱਖ 20 ਹਜ਼ਾਰ ਰੁਪਏ ਪ੍ਰਤੀ ਕਿੱਲੋ ਹੋਈ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਯਾਨੀ 21 ਜਨਵਰੀ ਨੂੰ ਪ੍ਰਤੀ ਤੋਲਾ ਸੋਨੇ ਦੀ ਕੀਮਤ ਡੇਢ ਲੱਖ ਤੋਂ ਵੀ ਟੱਪ ਗਈ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ ਸੋਨਾ ਅੱਜ ਪ੍ਰਤੀ ਤੋਲਾ 7795 ਰੁਪਏ ਵਧ ਕੇ 1 ਲੱਖ 55 ਹਜ਼ਾਰ 204 ਰੁਪਏ ਹੋ ਗਿਆ। ਲੰਘੇ ਕੱਲ੍ਹ ਸੋਨੇ ਦੀ ਕੀਮਤ 1 ਲੱਖ 47 ਹਜ਼ਾਰ 409 ਰੁਪਏ ਸੀ। ਇਹ ਵੀ ਦੱਸਣਯੋਗ ਹੈ ਕਿ 10 ਗਰਾਮ ਨੂੰ ਇਕ ਤੋਲਾ ਕਿਹਾ ਜਾਂਦਾ ਹੈ। ਇਸਦੇ ਚੱਲਦਿਆਂ 1 ਕਿੱਲੋ ਚਾਂਦੀ ਦੀ ਕੀਮਤ ਵੀ 3 ਲੱਖ, 20 ਹਜ਼ਾਰ, 75 ਰੁਪਏ ਹੋ ਗਈ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਲਗਾਤਾਰ ਤੀਜੇ ਦਿਨ ਵੀ ਵਧੀਆਂ ਹਨ। ਜੇਕਰ ਇਸੇ ਤਰ੍ਹਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਧਦੀਆਂ ਰਹੀਆਂ ਤਾਂ ਇਹ ਆਮ ਲੋਕਾਂ ਦੀ ਪਹੁੰਚ ਤੋਂ ਹੋਰ ਵੀ ਬਾਹਰ ਹੋ ਜਾਵੇਗਾ।

RELATED ARTICLES
POPULAR POSTS