![](https://parvasinewspaper.com/wp-content/uploads/2020/08/5-1-300x214.jpg)
ਰੂਸ ਦੋ ਹਫਤਿਆਂ ‘ਚ ਪਹਿਲੇ ਬੈਚ ਨੂੰ ਲਗਾਵੇਗਾ ਕਰੋਨਾ ਵੈਕਸੀਨ ਦਾ ਟੀਕਾ
ਦੁਨੀਆ ਭਰ ‘ਚ ਕਰੋਨਾ ਮਰੀਜ਼ਾਂ ਦਾ ਅੰਕੜਾ 2 ਕਰੋੜ 5 ਲੱਖ ਤੋਂ ਟੱਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 2 ਕਰੋੜ 5 ਲੱਖ ਤੋਂ ਟੱਪ ਗਿਆ ਹੈ ਅਤੇ 1 ਕਰੋੜ 35 ਲੱਖ ਦੇ ਕਰੀਬ ਕਰੋਨਾ ਪੀੜਤ ਤੰਦਰੁਸਤ ਵੀ ਹੋ ਗਏ ਹਨ। ਧਿਆਨ ਰਹੇ ਕਿ ਸੰਸਾਰ ਭਰ ਵਿਚ ਹੁਣ ਤੱਕ ਕਰੋਨਾ ਕਰਕੇ 7 ਲੱਖ 46 ਹਜ਼ਾਰ ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਹਨ। ਇਸੇ ਦੌਰਾਨ ਰੂਸ ਵਲੋਂ ਬਣਾਈ ਗਈ ਕਰੋਨਾ ਵੈਕਸੀਨ ਨੂੰ ਲੈ ਕੇ ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਕਿਹਾ ਕਿ ਦੋ ਹਫਤਿਆਂ ਦੇ ਅੰਦਰ ਹੀ ਕਰੋਨਾ ਵਾਇਰਸ ਖਿਲਾਫ ਪਹਿਲੇ ਬੈਚ ਨੂੰ ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ। ਧਿਆਨ ਰਹੇ ਕਿ ਵੈਕਸੀਨ ਦਾ ਪਹਿਲਾ ਟੀਕਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਬੇਟੀ ਨੂੰ ਲਗਾਇਆ ਗਿਆ ਸੀ। ਸਿਹਤ ਮੰਤਰੀ ਮੁਰਾਸ਼ਕੋ ਨੇ ਕਿਹਾ ਕਿ ਦੁਨੀਆ ਭਰ ਦੇ 20 ਦੇਸ਼ਾਂ ਨੇ ਸਾਡੀ ਵੈਕਸੀਨ ਵਿਚ ਭਰੋਸਾ ਕੀਤਾ ਅਤੇ ਆਰਡਰ ਵੀ ਦਿੱਤੇ ਹਨ। ਰੂਸ ਦੀ ਵੈਬਸਾਈਟ ਨੇ ਦਾਅਵਾ ਕੀਤਾ ਕਿ ਭਾਰਤ, ਸਾਊਦੀ ਅਰਬ, ਇੰਡੋਨੇਸ਼ੀਆ, ਫਿਲਪੀਨਜ਼, ਬ੍ਰਾਜ਼ੀਲ ਅਤੇ ਮੈਕਸੀਕੋ ਵਰਗੇ ਦੇਸ਼ਾਂ ਨੇ ਵੈਕਸੀਨ ਨੂੰ ਖਰੀਦਣ ਦੀ ਇੱਛਾ ਪ੍ਰਗਟਾਈ ਹੈ।